ਰਿਕਾਰਡ ਛੂਹਣ ਮਗਰੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਅਚਾਨਕ ਗਿਰਾਵਟ
- ਦੇਸ਼
- (Asia/Kolkata)
ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਆਲ-ਟਾਈਮ ਹਾਈ ‘ਤੇ ਰਹਿਣ ਤੋਂ ਬਾਅਦ ਅੱਜ 30 ਜਨਵਰੀ ਨੂੰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਇੱਕ ਦਿਨ ਵਿੱਚ 6,865 ਰੁਪਏ ਅਤੇ ਚਾਂਦੀ 22,825 ਰੁਪਏ ਸਸਤੀ ਹੋਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 24 ਕੈਰੇਟ ਸੋਨਾ (10 ਗ੍ਰਾਮ) ਹੁਣ 1,68,475 ਰੁਪਏ ‘ਤੇ ਆ ਗਿਆ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 1,75,340 ਰੁਪਏ ਸੀ ਚਾਂਦੀ ਦੀ ਕੀਮਤ ‘ਚ ਵੀ ਵੱਡੀ ਗਿਰਾਵਟ ਆਈ ਹੈ। ਇਸ ਦੀ ਕੀਮਤ ਹੁਣ 3,57,163 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 3,79,988 ਰੁਪਏ ਪ੍ਰਤੀ ਕਿਲੋ ਸੀ। ਬਾਜ਼ਾਰ ਮਾਹਿਰ ਸੋਨੇ – ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨੂੰ ਇੱਕ ਸੁਧਾਰ ਵਜੋਂ ਦੇਖ ਰਹੇ ਹਨ। ਇਹ ਨਵੀ ਕੀਮਤ ਗਾਹਕਾਂ ਨੂੰ ਗਹਿਣੇ ਖਰੀਦਣ ਲਈ ਉਤਸ਼ਾਹਿਤ ਕਰ ਸਕਦੀ ਹੈ।
Leave a Reply