ਯਮੁਨਾਨਗਰ ਵਿੱਚ ਦਿਨ-ਦਿਹਾੜੇ 3 ਕਰੋੜ ਦੇ ਸੋਨੇ ਦੀ ਲੁੱਟ, ਵਪਾਰੀ 'ਤੇ ਚਾਕੂ ਨਾਲ ਹਮਲਾ

ਯਮੁਨਾਨਗਰ ਵਿੱਚ ਦਿਨ-ਦਿਹਾੜੇ 3 ਕਰੋੜ ਦੇ ਸੋਨੇ ਦੀ ਲੁੱਟ, ਵਪਾਰੀ 'ਤੇ ਚਾਕੂ ਨਾਲ ਹਮਲਾ

ਹਰਿਆਣਾ ਦੇ ਯਮੁਨਾਨਗਰ ਵਿੱਚ ਦਿਨ-ਦਿਹਾੜੇ ਵਾਪਰੀ ਇੱਕ ਵੱਡੀ ਲੁੱਟ ਦੀ ਘਟਨਾ ਵਿੱਚ ਬਦਮਾਸ਼ਾਂ ਨੇ ਇੱਕ ਸਰਾਫ਼ਾ ਵਪਾਰੀ ਤੋਂ ਕਰੀਬ 3 ਕਰੋੜ ਰੁਪਏ ਮੁੱਲ ਦਾ ਸੋਨਾ ਲੁੱਟ ਲਿਆ। ਵਪਾਰੀ ਪੰਜਾਬ ਦੇ ਅੰਮ੍ਰਿਤਸਰ ਤੋਂ ਯਮੁਨਾਨਗਰ ਸਥਿਤ ਇੱਕ ਜਵੈਲਰ ਨੂੰ 2 ਕਿਲੋ ਸੋਨੇ ਦਾ ਰੌ-ਮਟੀਰੀਅਲ (ਕੱਚਾ ਮਾਲ) ਪਹੁੰਚਾਉਣ ਲਈ ਆ ਰਿਹਾ ਸੀ। ਜਾਣਕਾਰੀ ਅਨੁਸਾਰ, ਭੰਭੋਲੀ ਇਲਾਕੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਵਪਾਰੀ ਦੀ ਗੱਡੀ ਨੂੰ ਰੋਕ ਲਿਆ। ਇਸ ਦੌਰਾਨ ਦੋਸ਼ੀਆਂ ਨੇ ਵਪਾਰੀ ਦੇ ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ। ਜਦੋਂ ਵਪਾਰੀ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ ਅਤੇ ਗੱਡੀ ਵਿੱਚ ਰੱਖਿਆ ਸੋਨੇ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੀਆਈਏ-1 (CIA-1) ਦੀ ਟੀਮ ਮੌਕੇ 'ਤੇ ਪਹੁੰਚ ਗਈ। ਜ਼ਖ਼ਮੀ ਵਪਾਰੀ ਜੈਪਾਲ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਫ਼ਰਾਰ ਹੋਏ ਬਦਮਾਸ਼ਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।