ਨਸ਼ਾ ਮੁਕਤੀ ਚੇਤਨਾ ਸੰਘ ਦੇ ਮੁਖੀ ਸÍ
- ਸੰਗਰੂਰ
- (Asia/Kolkata)
ਕੈਪਸ਼ਨ -ਜਸਬੀਰ ਸਿੰਘ, ਸ. ਮਦਨਜੀਤ ਸਿੰਘ, ਸ਼੍ਰੀ ਅਵਿਨਾਸ਼ ਰਾਣਾ ਤੇ ਜਿਲ੍ਹਾ ਵਾਈਸ ਪ੍ਰਧਾਨ ਜਸਵੀਰ ਜੱਸੀ ਧਰਮਗੜ੍ਹ ਯੋਗ ਅਗਵਾਈ ਹੇਠ ਨਸ਼ਾ ਮੁਕਤ ਚੇਤਨਾ ਸੰਘ ਵੱਲੋਂ ਜੋ ਪੂਰੇ ਪੰਜਾਬ ਵਿੱਚ ਨਸ਼ਾ ਮੁਕਤੀ ਲਈ ਮੁਹਿੰਮ ਪੂਰੇ ਜੋਰ ਸੋਰ ਨਾਲ ਚਲਾਈ ਜਾ ਰਹੀ ਹੈ ਉਸੇ ਤਹਿਤ ਅੱਜ ਸਮਾਜ ਸੇਵਕ ਗੁਰਸੇਵਕ ਸਿੰਘ ਕਮਾਲਪੁਰ ਵੱਲੋਂ ਲਹਿਰਾਗਾਗਾ ਵਿਖੇ ਸਪੇਰਾ ਜੋਗੀ ਨਾਥ ਸਭਾ ਦੇ ਪ੍ਰਧਾਨ ਬਿੱਲੂ ਜੋਗੀ ਨਾਲ ਉਹਨਾਂ ਦੀ ਬਸਤੀ ਵਿੱਚ ਜਾ ਕੇ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਖਿਲਾਫ ਪ੍ਰਚਾਰ ਕੀਤਾ ਗਿਆ।ਇਸ ਸਮੇਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਬਿੱਲੂ ਨਾਥ ਜੀ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਆਪਣੇ ਸਮਾਜ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਗੇ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਬਿੱਲੂ ਜੀ ਦੇ ਪੋਤਰੇ ਅਗਨੀ ਵੀਰ ਲਈ ਆਰਮੀ ਦੇ ਵਿੱਚ ਭਰਤੀ ਹੋਏ ਹਨ ਜੋ ਹੁਣ ਦੇਸ਼ ਲਈ ਸੇਵਾ ਕਰਨਗੇ। ਨਸ਼ਾ ਮੁਕਤ ਚੇਤਨਾ ਸੰਘ ਦੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਕਾਮਨਾ ਕੀਤੀ ਤੇ ਅੱਗੇ ਨੂੰ ਵੀ ਨਾਥ ਭਾਈਚਾਰੇ ਦੇ ਬੱਚੇ ਪੜ੍ਹ ਲਿਖ ਕੇ ਹੋਰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਜਿਸ ਨਾਲ ਸਮਾਜ ਵਿੱਚ ਬਰਾਬਰਤਾ ਦਾ ਹੱਕ ਲਿਆ ਜਾਵੇ। ਇਸ ਸਮੇਂ ਬਿੱਲੂ ਜੋਗੀ,ਬੀਰ ਨਾਥ, ਬੰਟੀ ਰਾਮ, ਕਾਲਾ ਨਾਥ, ਗੁਰਮੇਲ ਨਾਥ,ਬਸੀਰਾ, ਬਲਵੰਤ ਕੌਰ,ਰਗਿਲੋ, ਰਾਣੀ,ਸੋਮਾ, ਗੀਤਾ, ਸਕੀਨਾ, ਮਨਜੀਤ ਕੌਰ, ਜੋਤੀ, ਰਾਣੀ ਆਦਿ ਹਾਜ਼ਰ ਸਨ। (ਤਸਵੀਰ ਅਤੇ ਵੇਰਵਾ - ਜਗਸੀਰ ਲੌਂਗੋਵਾਲ)
Leave a Reply