ਟੀ20 ਵਰਲਡ ਕਪ ਵਿੱਚ ਵੈਸਟ ਇੰਡੀਜ਼ ਦੀ ਧਮਾਕੇਦਾਰ ਜਿੱਤ
- ਖੇਡਾਂ
- (Asia/Kolkata)
ਟੀ-20 ਵਿਸ਼ਵ ਕੱਪ ਦਾ ਚੌਥਾ ਸੁਪਰ 8 ਮੈਚ ਵੈਸਟ ਇੰਡੀਜ਼ ਅਤੇ ਜ਼ਿੰਬਾਬਵੇ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ , ਜਿਸ ਵਿੱਚ ਵੈਸਟ ਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਅੱਜ ਇੱਥੇ ਖੇਡੇ ਗਏ ਮੁਕਾਬਲੇ ਵਿੱਚ ਜ਼ਿੰਬਾਬਵੇ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟ ਇੰਡੀਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 254 ਦੌੜਾਂ ਬਣਾਈਆਂ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਜ਼ਿੰਬਾਬਵੇ 17.4 ਓਵਰਾਂ ਵਿੱਚ 147 ਦੌੜਾਂ ‘ਤੇ ਆਲ ਆਊਟ ਹੋ ਗਿਆ। ਜ਼ਿੰਬਾਬਵੇ ਲਈ, ਡੀਓਨ ਮਾਇਰਸ ਨੇ 28 ਦੌੜਾਂ ਬਣਾਈਆਂ।
Leave a Reply