ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ : ਖ਼ਾਲਸਾ

ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ : ਖ਼ਾਲਸਾ

 ਜਲੰਧਰ : ਜ਼ੀਰੋ ਫੀਸ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ, ਮਾਡਲ ਹਾਊਸ ਰੋਡ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ’ਚ ਸਕੂਲ ਦੇ ਮੁਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਤੋਂ ਇਲਾਵਾ ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸੰਤੋਖ ਸਿੰਘ ਅਰਿੰਦਰਜੀਤ ਸਿੰਘ ਐਡਵੋਕੇਟ, ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬਲ, ਪ੍ਰੋ. ਬਲਵਿੰਦਰ ਪਾਲ ਸਿੰਘ, ਸਰਕਲ ਇੰਚਾਰਜ ਬਲਜੀਤ ਸਿੰਘ, ਪ੍ਰੇਮ ਸਿੰਘ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ ਧਰਮ ਦੀ ਰੱਖਿਆ ਸੀ, ਉੱਥੇ ਮਨੁੱਖ ਜਾਤੀ ਦੇ ਵਿਚਾਰ ਵਿਸ਼ਵਾਸ ਦੀ ਸੁਤੰਤਰਤਾ ਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ ਦੀ ਬਰਕਰਾਰੀ ਸੀ। ਉਨ੍ਹਾਂ ਕਿਹਾ ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ। ਇਸ ਤੋਂ ਸਾਨੂੰ ਹਮੇਸ਼ਾ ਇਹ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਗੁਰਮਤਿ ’ਚ ਪਰਪੱਕ ਹੋ ਕੇ ਇਤਿਹਾਸ ਤੇ ਗੁਰਮਤਿ ਨਾਲ ਲੈਸ ਹੋ ਰਹੇ ਹਨ। ਉਹ ਉਨ੍ਹਾਂ ਲਈ ਕਿਤਾਮੁਖੀ ਸਿਖਿਆ ਦਾ ਵੀ ਪ੍ਰਬੰਧ ਕਰਨਗੇ। ਸਮਾਗਮ ’ਚ ਸਕੂਲ ਦੇ ਬੱਚਿਆਂ ਜਸਲੀਨ ਕੌਰ, ਮਨਮੀਤ ਕੌਰ, ਨਵਦੀਪ ਕੌਰ, ਮਨਜੋਤ ਕੌਰ, ਰਾਜਵੀਰ ਕੌਰ, ਪਰਵਿੰਦਰ ਕੌਰ ਵੱਲੋਂ ਕਵੀਸ਼ਰੀ ਕੀਤੀ ਗਈ ਤੇ ਬੱਚੀ ਨਿਮਰਤ ਕੌਰ ਵੱਲੋਂ ਸ਼ਹੀਦੀ ਵਿਰਸਾ ਵਿਸ਼ੇ ਉਪਰ ਲੈਕਚਰ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅਧਿਆਪਕਾਂ ਤੇ ਬੱਚਿਆਂ ਨੂੰ ਸਵੈਟਰ ਦਿੱਤੇ ਗਏ ਤੇ ਧਾਰਮਿਕ ਪ੍ਰੀਖਿਆ ’ਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਮੂਹ ਸਕੂਲ ਸਟਾਫ ਗੁਰਮੀਤ ਕੌਰ, ਅੰਮ੍ਰਿਤਪਾਲ ਕੌਰ, ਜਸਬੀਰ ਕੌਰ, ਅਨੁਰਾਧਾ ਸ਼ੁਕਲਾ, ਅਕਵਿੰਦਰ ਕੌਰ, ਹਿਨਾ, ਪਰਮਿੰਦਰਜੀਤ ਕੌਰ ਸੁਮਨ ਤੇ ਮਾਸਟਰ ਮਨਦੀਪ ਸਿੰਘ ਹਾਜ਼ਰ ਸਨ।