ਅਕਾਲ ਅਕੈਡਮੀ ਦਾ 10ਵੀਂ ਤੇ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
- ਪੰਜਾਬ
- (Asia/Kolkata)
ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ ਗੰਢੂਆਂ ਦੇ ਵਿਦਿਆਰਥੀਆਂ ਵੱਲੋਂ ਸੀਬੀਐੱਸਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਮੱਲ੍ਹਾ ਮਾਰੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਸ਼ਾਨਦਾਰ ਰਿਹਾ, ਜਿਸ ਨਾਲ ਵਿੱਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਦਾ ਅਤੇ ਅਕਾਲ ਅਕੈਡਮੀ ਦਾ ਮਾਣ ਵਧਾਇਆ ਹੈ।
ਇਸ ਉਪਲਬਧੀ ਦਾ ਸਿਹਰਾ ਵਿਦਿਆਰਾਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਤਾ-ਪਿਤਾ ਦੇ ਸਹਿਯੋਗ ਨੂੰ ਜਾਂਦਾ ਹੈ। ਬਾਰ੍ਹਵੀਂ ਕਲਾਸ ਵਿੱਚ ਸਿਮਰਨਜੋਤ ਕੌਰ ਨੇ 90.2 ਫ਼ੀਸਦੀ, ਖੁਸ਼ਪ੍ਰੀਤ ਕੌਰ ਨੇ 86.6 ਫ਼ੀਸਦੀ, ਹਰਨੂਰ ਸਿੰਘ ਨੇ 81.6 ਫ਼ੀਸਦੀ, ਕੋਮਲਪ੍ਰੀਤ ਕੌਰ ਨੇ 80 ਫ਼ੀਸਦੀ, ਜਸ਼ਨਪ੍ਰੀਤ ਸਿੰਘ ਨੇ 79 ਫ਼ੀਸਦੀ, ਭਗਵਾਨ ਸਿੰਘ ਨੇ 77.8 ਫ਼ੀਸਦੀ, ਭਾਵਨਾ ਸ਼ਰਮਾ ਨੇ 70.4 ਫ਼ੀਸਦੀ, ਮਾਨਵਵੀਰ ਸਿੰਘ ਨੇ 69.2 ਫ਼ੀਸਦੀ ਅੰਕ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਤੋਂ ਇਲਾਵਾ ਦਸਵੀ ਕਲਾਸ ਵਿਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਵਣਜੌਤ ਕੌਰ ਨੇ 93 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਨਵਪ੍ਰੀਤ ਕੌਰ ਨੇ 87 ਫ਼ੀਸਦੀ ਅੰਕ ਹਾਸਲ ਕਰ ਕੇ ਦੂਜਾ ਅਤੇ ਗੁਰਦੀਪ ਕੌਰ 86.8 ਫ਼ੀਸਦੀ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ 85 ਫ਼ੀਸਦੀ, ਰੁਪਿੰਦਰ ਕੌਰ ਨੇ 84 ਫ਼ੀਸਦੀ, ਮੁਸਕਾਨ ਸ਼ਰਮਾ ਅਤੇ ਹਰਮਨਦੀਪ ਕੌਰ ਨੇ 82.8 ਫ਼ੀਸਦੀ, ਏਕਮਪ੍ਰੀਤ ਸਿੰਘ ਨੇ 82 ਫ਼ੀਸਦੀ ਅਤੇ ਗੁਰਸਿਮਰਨ ਕੌਰ ਅਤੇ ਤਰਨਦੀਪ ਕੌਰ ਨੇ 80 ਫ਼ੀਸਦੀ ਅੰਕ ਹਾਸਲ ਕੀਤੇ।
ਇਸ ਮੌਕੇ ਅਕਾਲ ਅਕੈਡਮੀ ਦੇ ਉਪ ਪ੍ਰਿੰਸੀਪਲ ਰਾਜੀਵ ਅਰੋੜਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ।
Leave a Reply