ਮਹਾਂਮਾਈ ਦਾ ਬੇਹਤਰੀਣ ਧਾਰਮਿਕ ਭਜਨ 'ਜੋਤ' ਦਾ ਪੋਸਟਰ ਕੀਤਾ ਲੋਕ ਅਰਪਣ ।

ਮਹਾਂਮਾਈ ਦਾ ਬੇਹਤਰੀਣ ਧਾਰਮਿਕ ਭਜਨ 'ਜੋਤ' ਦਾ ਪੋਸਟਰ ਕੀਤਾ ਲੋਕ ਅਰਪਣ ।

ਅੱਜ 'ਰਾਧਾ ਕ੍ਰਿਸ਼ਨ ਧਾਮ ਫ਼ਰੀਦਕੋਟ' ਪੰਜਾਬੀ ਸੰਗੀਤ ਦੇ ਨਾਮਵਰ ਲੋਕ ਗਾਇਕ ਜੇ.ਪੀ ਸਿੰਘ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ,ਓਹ ਇੱਕ ਸੰਵੇਦਨਸ਼ੀਲ ਤੇ ਸਥਾਪਿਤ ਲੋਕ ਗਾਇਕ ਹਨ। ਹੁਣ ਤੱਕ ਓਨਾਂ ਦੇ ਤਕਰੀਬਨ ਅੱਠ ਤੋ ਵੱਧ ਧਾਰਮਿਕ ਭਜਨ ਤੇ ਲੋਕ ਗੀਤ ਸੰਗੀਤ ਖੇਤਰ ਵਿੱਚ ਆਪਣੀ ਵਿਲੱਖਣ ਛਾਪ ਛੱਡ ਚੁੱਕੇ ਹਨ। ਪ੍ਰਸਿੱਧ ਕੰਪਨੀ "ਸੁਮਾਰੂ" ਤੇ ਏਨਾਂ ਦੇ ਭਜਨ 'ਮਾਂ ਦਾ ਮੰਦਰ' ਤੇ 'ਮਾਂ' ਭਜਨ ਨੂੰ ਮਹਾਂਮਾਈ ਦੇ ਭਗਤਾਂ ਵੱਲੋ ਮਣਾਂ ਮੂੰਹੀ ਪਿਆਰ ਮੁਹੱਬਤ ਮਿਲ ਰਿਹਾ ਹੈ। ਏਸੇ ਲੜੀ ਤਹਿਤ ਅੱਜ ਓਨਾਂ ਦੇ ਨਵੇ ਖੂਬਸੂਰਤ ਮਹਾਂਮਾਈ ਦੇ ਧਾਰਮਿਕ ਭਜਨ 'ਜੋਤ' ਦਾ ਪੋਸਟਰ ਸੰਗੀਤਕ ਪ੍ਰੇਮੀਆਂ ਦੀ ਹਾਜਰੀ ਵਿੱਚ ਲੋਕ ਅਰਪਣ ਕੀਤਾ ਗਿਆਂ। ਇਸ ਸਮੇ ਸੰਗੀਤ ਜਗਤ ਦੇ ਚਰਚਿਤ ਲੋਕ ਗਾਇਕ ਬਲਧੀਰ ਮਾਹਲਾ ਜੀ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਧਾਰਮਿਕ ਭਜਨ 'ਜੋਤ' ਮਹਾਂਮਾਈ ਦੇ ਭਗਤਾਂ ਲਈ ਖੂਬਸੂਰਤ ਇੱਕ ਤੋਹਫ਼ਾ ਹੈ। ਲੋਕ ਗਾਇਕ ਬਲਧੀਰ ਮਾਹਲਾ ਜੀ ਚੋਖੀ ਸਲਾਹੁਣਾ ਕਰਦਿਆ ਕਿਹਾ ਕਿ ਜੇ.ਪੀ ਸਿੰਘ ਇੱਕ ਵਧੀਆ ਤੇ ਮਿਲਣਸਾਰ ਮਾਣਮੱਤੀ ਸਖਸ਼ੀਅਤ ਹੈ। ਏਨਾਂ ਖੁਦ ਧਾਰਮਿਕ ਭਜਨ ਖੂਬਸੂਰਤ ਸ਼ਬਦਾਵਲੀ ਵਿੱਚ ਪਰੋਇਆਂ ਤੇ ਕੰਪੋਜ਼ ਅਤੇ ਰੂਹਾਨੀਅਤ ਨਾਲ ਗਾਇਆ। ਇਸ ਨੂੰ ਸੰਗੀਤ ਬੱਧ ਕੀਤਾ ਹੈ ਪ੍ਰਸਿੱਧ ਸੰਗੀਤਕਾਰ 'ਕਲੇਰ ਕੁਲਵੰਤ ਜੀ' ਨੇ ਅਤੇ ਇਸ ਦਾ ਫਿਲਮਾਂਕਣ ਨਾਮਵਰ ਵੀਡੀਓਗ੍ਰਾਫਰ 'ਮੁਨੀਸ਼ ਠੁਕਰਾਲ ਜੀ' ਨੇ ਬੜੇ ਸੁਚੱਜੇ ਢੰਗ ਨਾਲ ਤਿਆਰ ਕੀਤਾ। ਇਹ ਮਹਾਂਮਾਈ ਦਾ ਭਜਨ ਬਹੁਤ ਜਲਦ 'ਓ ਓ ਜੇ.ਪੀ ਪ੍ਰੋਡਕਸ਼ਨ' ਤੇ ਸੁਣਨ ਤੇ ਦੇਖਣ ਨੂੰ ਮਿਲੇਗਾ। ਸੋ ਆਪ ਸਭ ਇਸਨੂੰ ਕਮੈਂਟ ਤੇ ਲਾਈਕ ਕਰਨਾ। ਮੇਰੀਆਂ ਦੁਆਵਾਂ ਪੂਰੀ ਟੀਮ ਲਈ। ਮਹਾਂਮਾਈ ਏਨਾਂ ਦੀ ਮਿਹਨਤ ਨੂੰ ਚੋਂਖਾ ਬਲ ਦੇਵੇ। ਵਿਸੇਸ਼ ਧੰਨਵਾਦ ਬਲਧੀਰ ਮਾਹਲਾ, ਬੂਟਾ ਸਿੰਘ ਤੇ ਪ੍ਰਿੰਸ ਸਿੱਧੂ। ਇਸ ਮੌਕੇ ਫ਼ਰੀਦ ਅਟਵਾਲ, ਲੱਕੀ ਚਾਵਲਾ, ਗੀਤਕਾਰ ਤੇ ਗ਼ਜ਼ਲਗੋ ਮਨਜਿੰਦਰ ਗੋਹਲੀ,ਦੀਪਕ ਸ਼ਰਮਾਂ, ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਲਵਲੀਨ ਚਾਵਲਾ, ਬੂਟਾ ਸਿੰਘ, ਤਜਿੰਦਰ ਸਿੰਘ, ਰਮੇਸ਼ ਗੁਪਤਾ, ਮੂਨ ਚਾਵਲਾ , ਪੱਤਰਕਾਰ ਅਲੈਗਜੈਂਡਰ ਡਿਸੂਜਾ, ਦੀਪੂ ਸਿੰਗਲਾ ਤੇ ਸ਼ਿਵਨਾਥ ਦਰਦੀ ਹਾਜਿਰ ਸਨ।