ਪੁਲਿਸ ਨੂੰ ਭੁਲੇਖੇ ’ਚ ਪਾਉਣ ਵਾਲਾ ਸਾਬਕਾ ਫੌਜੀ ਕਾਬੂ
- ਪੰਜਾਬ
- 21 Jun,2025

ਬਠਿੰਡਾ : ਬਠਿੰਡਾ ਵਿਖੇ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਬੀਤੇ ਕੱਲ ਜੋ ਕਿ ਕੋਟਸ਼ਮੀਰ ਨਜ਼ਦੀਕ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ। ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਸਾਬਕਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ। ਜਿਸਨੇ ਕਿਹਾ ਸੀ ਕਿ ਉਹ ਬੈਂਕ ’ਚੋਂ 15 ਲੱਖ ਰੁਪਏ ਕਢਾ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਲੜਕਾ ਤੇ ਲੜਕੀ ਵੱਲੋਂ ਲਿਫ਼ਟ ਲਈ ਗਈ ਅਤੇ ਗਹਿਰੀ ਭਾਗੀ ਟੀ ਪੁਆਇੰਟ ਨਜ਼ਦੀਕ ਜਾ ਕੇ ਪਿਸਤੌਲ ਦੀ ਨੋਕ ਉੱਤੇ ਉਸਦੇ ਕੋਲ 15 ਲੱਖ ਰੁਪਏ ਕਰਕੇ ਫ਼ਰਾਰ ਹੋ ਗਏ ਸਨ। ਜਿਸਦੇ ਚਲਦੇ ਸਾਡੀ ਵੱਖ-ਵੱਖ ਟੀਮਾਂ ਤੁਰੰਤ ਕੰਮ ਕਰ ਰਹੀਆਂ ਸਨ ਅਤੇ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੀਤੀ ਗਈ।
ਜਿਸ ਦੇ ਚਲਦੇ ਇਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਵੀ ਕਰਵਾਇਆ ਗਿਆ ਅਤੇ ਮੰਡਲੀ ਜਾਂਚ ਪੜਤਾਲ ਪਤਾ ਲੱਗਿਆ ਕਿ ਬੈਂਕ ’ਚ ਇਸ ਦ ਕੋਲ ਕੁਝ ਪੈਸੇ ਹੀ ਸਨ ਅਤੇ ਨਾ ਹੀ ਇਹ ਬੈਂਕ ਵਿੱਚ ਗਿਆ ਅਤੇ ਨਾ ਹੀ ਇਹ ਬਠਿੰਡਾ ਆਇਆ, ਜੋ ਸਾਰੀ ਕਹਾਣੀ ਇਸ ਨੇ ਰਚੀ ਸੀ ਉਹ ਆਪਣੇ ਘਰ ਦਿਆਂ ਤੋਂ ਡਰਦੇ ਮਾਰੇ ਸਭ ਕੁਝ ਕੀਤਾ ਹੈ। ਕਿਉਂਕਿ ਸਾਬਕਾ ਫੌਜੀ ਅਵਤਾਰ ਸਿੰਘ ਨੇ 2021 ਤੋਂ ਲੈ ਕੇ ਹੁਣ ਤੱਕ ਜੋ ਕਿ ਕੈਸੀਨੋ ਜੂਆ ਚੱਲਦਾ ਹੈ ਉਸਦੇ ’ਚ ਕਰੋੜ ਰੁਪਏ ਤੋਂ ਉੱਪਰ ਦੀ ਰਕਮ ਖਾ ਚੁੱਕਿਆ ਸੀ ਅਤੇ ਘਰਦਿਆਂ ਨੂੰ ਜਵਾਬ ਦੇਣ ਦੇ ਲਈ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੇ ਲਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਝੂਠੀ ਕਹਾਣੀ ਰਚੀ ਗਈ ਸੀ।
#FalseAlarm #FakeRobbery #ExArmyManArrested #PoliceAction #PunjabNews #LawAndOrder #MisuseOfLaw #FalseComplaint #CrimeUpdate #ResponsibleReporting
Posted By:

Leave a Reply