ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ।

ਅੱਜ ਬੀਕੇਯੂ ਏਕਤਾ ਡਕੌਂਦਾ ਦੀ ਬਲਾਕ ਰਾਏਕੋਟ ਦੀ ਮੀਟਿੰਗ ਸਰਬਜੀਤ ਸਿੰਘ ਧੂਰਕੋਟ ਬਲਾਕ ਪ੍ਰਧਾਨ ਦੀ ਅਗਵਾਈ ਚ ਕੀਤੀ ਗਈ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਅਮਨਦੀਪ ਸਿੰਘ ਲਲਤੋ ਸੂਬਾ ਮੀਤ ਪ੍ਰਧਾਨ ਅਤੇ ਜਗਤਾਰ ਸਿੰਘ ਦੇਹੜਕਾ ਜ਼ਿਲ੍ਹਾ ਪ੍ਰਧਾਨ ਪਹੁੰਚੇ ਦੋਵਾ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਮੀਟਿੰਗ ਵਿੱਚ ਬਿਜਲੀ ਸੋਧ ਬਿੱਲ
ਕਿਰਤ ਕਾਨੂੰਨ ਬੀਜ ਬਿੱਲ 
ਤੇ ਚਰਚਾ ਕੀਤੀ ਗਈ ਇਹਨਾਂ ਕਾਨੂੰਨਾਂ ਦੇ ਜੋ ਪ੍ਰਭਾਵ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹਨਾਂ ਆਗੂਆਂ ਵੱਲੋਂ ਬਲਾਕ ਰਾਏਕੋਟ ਵਿੱਚ ਆ ਰਹੀ ਯੂਰੀਆ ਖਾਦ ਦੀ ਕਿੱਲਤ ਨੂੰ ਲੈਕੇ ਐਸ ਡੀ ਐਮ ਰਾਏਕੋਟ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਯੂਰੀਆ ਖਾਦ ਦੀ ਕਿੱਲਤ ਦੂਰ ਨਾ ਕੀਤੀ ਗਈ ਤਾਂ ਫਿਰ ਵੱਡਾ ਸਘੰਰਸ ਕੀਤਾ ਜਾਉਗਾ,
ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਵੱਲੋਂ ਆਏ ਆਗੂਆਂ ਅਤੇ ਜਥੇਬੰਦੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਅਮਨਦੀਪ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ , ਹਾਕਮ ਸਿੰਘ ਤੂੰਗਾਹੇੜੀ , ਹਰਜੀਤ ਸਿੰਘ ਕਲਸੀਆਂ, ਗੁਰਸੇਵਕ ਸਿੰਘ ਮਿੱਠਾ , ਲੱਖਾ ਭੈਣੀ ਦਰੇੜਾ ,ਵਿੰਦਰ ਔਲਖ ,ਕਮਲ ਬੱਸੀਆ ,ਇੰਦਰਜੀਤ ਸਿੰਘ ਗੌਦਵਾਲ ,ਲਖਵੀਰ ਸਿੰਘ ਬੋਪਾਰਾਏ ਇਕਾਈ ਪ੍ਰਧਾਨ ,ਅਮਨਜੀਤ ਇਕਾਈ ਪ੍ਰਧਾਨ ਫੈਰੂਰਾਈ ,ਦਰਸ਼ਨ ਸਿੰਘ ਚੱਕ ਭਾਈ ਕਾ ਇਕਾਈ ਪ੍ਰਧਾਨ ,ਗੁਰਪ੍ਰੀਤ ਸਿੰਘ ਸਿੱਧੂ ਇਕਾਈ ਪ੍ਰਧਾਨ ,ਬਲਵੀਰ ਸਿੰਘ ਬੱਸੀਆ,ਹਰਦੇਵ ਸਿੰਘ ਨੰਬਰਦਾਰ ,ਦਲਜੀਤ ਸਿੰਘ ਨੰਬਰਦਾਰ ਚੱਕ ਭਾਈ , ਸੰਜੀਵ ਕੁਮਾਰ ਸੋਨੀ ,ਸੇਵਕ ਬੋਪਾਰਾਏ , ਸੁਖਵਿੰਦਰ ਬੋਪਾਰਾਏ ,ਰਛਪਾਲ ਸਿੰਘ ਭੈਣੀ ਦਰੇੜਾ ,ਬੂਟਾ ਸਦੌੜ ,ਹਰਵਿੰਦਰ ਸਿੰਘ ਬੜੂੰਦੀ ,ਜਗਦੀਸ ਸਿੰਘ ਬੜੂੰਦੀ ਪ੍ਰਿਤਪਾਲ ਸਿੰਘ ,ਬਲਜੀਤ ਸਿੰਘ ਨੰਬਰਦਾਰ ,ਕਾਲਾ ਗੌਦਵਾਲ ,ਬਿੱਟੂ ਤੂੰਗਾਹੇੜੀ ,ਸੁਖਦੀਪ ਜੱਟਪੁਰਾ ,ਭੋਲ਼ਾ ਜਲਾਲਦੀਵਾਲ ,ਬਿੱਲੂ ਹਲਵਾਰਾ ,ਅਤੇ ਰੇਸ਼ਮ ਸਿੰਘ ਆਦਿ ਹਾਜਿਰ ਸਨ ।