ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਨਿਰੰਤਰ ਪੰਜਾਬੀ ਸ਼ਾਇਰਾਂ ਅਤੇ ਕਵੀਆਂ ਨੂੰ ਸਰੋਤਿਆਂ ਨਾਲ ਰੂ ਬ ਰੂ ਕਰਵਾਉਂਦੀ ਆ ਰਹੀ ਹੈ-ਸੂਦ ਵਿਰਕ

ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਨਿਰੰਤਰ ਪੰਜਾਬੀ ਸ਼ਾਇਰਾਂ ਅਤੇ ਕਵੀਆਂ ਨੂੰ ਸਰੋਤਿਆਂ ਨਾਲ ਰੂ ਬ ਰੂ ਕਰਵਾਉਂਦੀ ਆ ਰਹੀ ਹੈ-ਸੂਦ ਵਿਰਕ

ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਬੀਤੇ ਦਿਨੀਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਕੁਲਵਿੰਦਰ ਕੌਰ, ਦਰਸ਼ਨ ਸਿੰਘ ਭਾਗਪੁਰੀ,ਜੈਲੀ ਗੇਰਾ,ਮਨਜੀਤ ਸਿੰਘ ਵਲਜੌਤ,ਸੁਮਨਦੀਪ ਸਿੰਘ ਅਤੇ ਹਰਜਿੰਦਰ ਕੌਰ ਨੇ ਸਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਜੈਲੀ ਗੇਰਾ ਅਤੇ ਸੁਮਨਦੀਪ ਸਿੰਘ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਕੁਲਵਿੰਦਰ ਕੌਰ ਅਤੇ ਦਰਸ਼ਨ ਸਿੰਘ ਭਾਗਪੁਰੀ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਮਨਜੀਤ ਸਿੰਘ ਵਲਜੌਤ ਅਤੇ ਨੇ ਹਰਜਿੰਦਰ ਕੌਰ ਵੀ ਨਜ਼ਮਾਂ ਨਾਲ ਖੂਬ ਸਮਾਂ ਬੰਨਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਣੀ ਮੌਲਿਕ ਕਵਿਤਾ "ਸੱਚੇ ਸੁਚੇ ਹਰਫ਼" ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।