ਸਮਾਣਾ ਸਿਵਲ ਹਸਪਤਾਲ ’ਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ
- ਪੰਜਾਬ
- (Asia/Kolkata)
ਸਮਾਣਾ : ਸਿਵਲ ਹਸਪਤਾਲ ਸਮਾਣਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਅਰੋੜਾ ਦੀ ਅਗਵਾਈ ਹੇਠ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾ. ਅਨਮੋਲ ਨਾਗਪਾਲ ਨੇ ਡੇਂਗੂ ਬੁਖਾਰ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਅਤੇ ਤੜਕੇ ਵੇਲੇ ਹੀ ਕੱਟਦੇ ਹਨ। ਜਿਸ ਨਾਲ ਡੇਂਗੂ ਬੁਖਾਰ ਹੋ ਸਕਦਾ ਹੈ। ਹਰ ਸ਼ੁੱਕਰਵਾਰ ਆਪਣੇ ਘਰਾਂ ਦੇ ਕੂਲਰਾਂ, ਡਰੰਮਾ, ਫਰਿੱਜਾਂ ਦੀਆਂ ਟ੍ਰੇਆਂ, ਟਾਇਰ, ਗਮਲਿਆਂ ਦੇ ਵਿੱਚ ਖੜ੍ਹੇ ਪਾਣੀ ਨੂੰ ਜ਼ਰੂਰ ਸ਼ਾਫ ਕਰੋ ਕਿਉਂ ਕਿ ਡੇਂਗੂ ਦਾ ਮੱਛਰ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ। ਪਸ਼ੂ-ਪੰਛੀਆਂ ਲਈ ਪੀਣ ਦੇ ਪਾਣੀ ਦੇ ਬਰਤਨਾਂ ਨੂੰ ਹਰ ਸ਼ੁੱਕਰਵਾਰ ਜ਼ਰੂਰ ਸਾਫ਼ ਕਰੋ। ਇਸ ਮੌਕੇ ਰਾਮ ਸਿੰਘ ਐਸ ਆਈ, ਹਰਵਿੰਦਰ ਸਿੰਘ ਹੈਲਥ ਵਰਕਰ ਕਰਮਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਨਗਰ ਕੋਂਸਲ ਤੋਂ ਸੋਨੂੰ ਕਲਿਆਣ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਵੀ ਮੌਜੂਦ ਸਨ।
#NationalDengueDay #SamanaCivilHospital #DengueAwareness #HealthCampaign #StopDengue #PublicHealth #CleanEnvironment #DenguePrevention
Leave a Reply