ਹੂਨਾਨ ਸੂਬੇ ਵਿੱਚ ਵੱਡਾ ਹਾਦਸਾ, ਫਾਇਰਵਰਕਸ ਫੈਕਟਰੀ ਧਮਾਕੇ ਨਾਲ ਹਿਲੀ
- ਵਿਦੇਸ਼
- (Asia/Kolkata)
ਚੀਨ ਦੇ ਹੂਨਾਨ ਸੂਬੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 61 ਹੋਰ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਇਹ ਧਮਾਕਾ ਸੋਮਵਾਰ ਦੁਪਹਿਰ ਲਿਊਯਾਂਗ ਸ਼ਹਿਰ ਵਿੱਚ ਸਥਿਤ ਹੁਆਸ਼ੇਂਗ ਫਾਇਰਵਰਕਸ ਮੈਨੂਫੈਕਚਰਿੰਗ ਐਂਡ ਡਿਸਪਲੇਅ ਕੰਪਨੀ ਦੀ ਫੈਕਟਰੀ ਵਿੱਚ ਵਾਪਰਿਆ। ਧਮਾਕੇ ਤੋਂ ਬਾਅਦ ਵੱਡੇ ਪੱਧਰ ’ਤੇ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਫੈਕਟਰੀ ਤੋਂ ਉੱਠ ਰਹੀਆਂ ਭਿਆਨਕ ਅੱਗ ਦੀਆਂ ਲਪਟਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਹਾਦਸੇ ਮਗਰੋਂ ਸੈਂਕੜਿਆਂ ਦੀ ਗਿਣਤੀ ਵਿੱਚ ਰਾਹਤ ਅਤੇ ਬਚਾਅ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜਾਂ ਵਿੱਚ ਜੁਟ ਗਏ। ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ, ਜਦਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਫਿਲਹਾਲ ਅਧਿਕਾਰੀਆਂ ਨੇ ਹਾਦਸੇ ਬਾਰੇ ਵਧੇਰੇ ਜਾਣਕਾਰੀ ਜਾਰੀ ਨਹੀਂ ਕੀਤੀ।
Leave a Reply