ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਲੰਗਰ ਭੰਡਾਰਾ

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਲੰਗਰ ਭੰਡਾਰਾ

ਤਰਨਤਾਰਨ:  ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਸਲਾਨਾ ਲੰਗਰ ਭੰਡਾਰਾ ਮੁੱਖ ਦਫਤਰ ਤਰਨਤਾਰਨ ਵਿਖ਼ੇ ਲਗਾਇਆ ਗਿਆ। ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਾਬਾਦ, ਭਾਜਪਾ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰੁਪਿੰਦਰ ਕੌਰ, ਐੱਸਡੀਐੱਮ ਅਰਵਿੰਦਰਪਾਲ ਸਿੰਘ, ਡੀਐੱਚਓ ਸੁਖਬੀਰ ਕੌਰ, ਡੀਐੱਸਪੀ ਸਿਟੀ ਕਮਲਮੀਤ ਸਿੰਘ, ਐੱਸਐੱਚਓ ਰਾਜ ਕੁਮਾਰ, ਭਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦੇਵਸਰ, ਉੱਤਰ ਭਾਰਤ ਦੇ ਚੇਅਰਮੈਨ ਬਲਵਿੰਦਰ ਸ਼ਰਮਾ, ਆਰਏ ਪ੍ਰਿਤਪਾਲ ਸਿੰਘ, ਕਾਂਗਰਸ ਦੇ ਬਲਾਕ ਪ੍ਰਧਾਨ ਸੰਦੀਪ ਕੁਮਾਰ ਦੋਦੇ, ਐਡਵੋਕੇਟ ਮਨੋਜ ਅਗਨੀਹੋਤਰੀ, ਐਡਵੋਕੇਟ ਸਚਿਨ ਸੂਦ, ਟਰੈਫਿਕ ਇੰਚਾਰਜ ਰਾਣੀ ਕੌਰ, ਏਐੱਸਆਈ ਬਿਕਰਮਜੀਤ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਅਵਤਾਰ ਸਿੰਘ ਤਨੇਜਾ, ਅਵਤਾਰ ਸਿੰਘ ਠੇਕੇਦਾਰ, ਹਰਿੰਦਰ ਅਗਰਵਲ, ਸੈਨਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ ਆਦਿ ਵੱਲੋਂ ਹਾਜ਼ਰੀ ਭਰੀ ਗਈ ਅਤੇ ਸੇਵਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸੂਬਾ ਪ੍ਰਧਾਨ ਬੀਐੱਸ ਸਾਹਿਲ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ, ਅਰੁਣ ਕੁਮਾਰ ਗੱਬਰ, ਆਦੇਸ਼ ਅਗਨੀਹੋਤਰੀ, ਕਰਨ ਚਾਵਲਾ, ਪਰਮਿੰਦਰ ਸਿੰਘ ਪੋਮੀ, ਸੁਖਬਾਜ ਸਿੰਘ ਸਿੱਧੂ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਕੈਰੋਂਵਾਲ, ਕਰਨ ਅਰੋੜਾ, ਰਾਜਾ ਰਣਵੀਰ ਸਿੰਘ, ਸੁਰਿੰਦਰ ਸਿੰਘ, ਸੰਦੀਪ ਸਿੰਘ ਵਧਵਾ, ਸ਼ਿੰਦਾ, ਰਵੀ ਅਰੋੜਾ ਆਦਿ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਬੀਐੱਸ ਸਾਹਿਲ ਨੇ ਕਿਹਾ ਕਿ ਇਹ ਲੰਗਰ ਸਭ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ।