ਇਰਾਨ ਸੰਬੰਧੀ ਕਾਰਵਾਈ ‘ਚ ਅਮਰੀਕੀ ਫੌਜ ਨੂੰ ਨੁਕਸਾਨ, ਨਵੀਂ ਜਾਣਕਾਰੀ ਸਾਹਮਣੇ
- ਵਿਦੇਸ਼
- (Asia/Kolkata)
ਅਮਰੀਕਾ ਨੇ ਪਹਿਲੀ ਵਾਰ ਈਰਾਨੀ ਹਮਲੇ ਵਿੱਚ ਸੈਨਿਕਾਂ ਦੀ ਮੌਤ ਦੀ ਕੀਤੀ ਪੁਸ਼ਟੀ ਕੀਤੀ ਹੈ। ਅਮਰੀਕੀ ਫੌਜ ਨੇ ਕਿਹਾ ਹੈ ਕਿ ਈਰਾਨ ਦੇ ਖਿਲਾਫ ਚੱਲ ਰਹੀ ਫੌਜੀ ਕਾਰਵਾਈ ਵਿੱਚ ਹੁਣ ਤੱਕ 3 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਜਾਣਕਾਰੀ ਅਮਰੀਕੀ ਸੈਂਟਰਲ ਕਮਾਂਡ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਹਾਲਾਂਕਿ, ਇਸ ਤੋਂ ਇਲਾਵਾ ਕੋਈ ਹੋਰ ਵਾਧੂ ਜਾਣਕਾਰੀ ਨਹੀਂ ਦਿੱਤੀ। ਅਮਰੀਕਾ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਸੈਨਿਕ ਕਿੱਥੇ ਤਾਇਨਾਤ ਸਨ ਅਤੇ ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ। ਦੱਸ ਦੇਈਏ ਕਿ ਅਮਰੀਕਾ-ਇਜ਼ਰਾਈਲ ਦੀ ਸਾਂਝੀ ਕਾਰਵਾਈ ਦੌਰਾਨ ਇਹ ਪਹਿਲੀ ਵਾਰ ਪੁਸ਼ਟੀ ਹੋਈ ਹੈ ਕਿ ਇਸ ਜੰਗ ਵਿੱਚ ਅਮਰੀਕੀ ਸੈਨਿਕ ਵੀ ਮਾਰੇ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਸ਼ਨੀਵਾਰ ਨੂੰ ਈਰਾਨ ‘ਤੇ ਹਮਲਾ ਕਰ ਦਿੱਤਾ ਸੀ ਅਤੇ ਇਸ ‘ਚ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਦੀ ਵੀ ਮੌਤ ਹੋ ਗਈ ਸੀ।
Leave a Reply