ਗੁਜਰਾਤ: ਕੱਛ ਜ਼ਿਲ੍ਹੇ ਵਿੱਚ 4.1 ਤੀਬਰਤਾ ਦਾ ਭੂਚਾਲ
- ਦੇਸ਼
- (Asia/Kolkata)
ਭੂਚਾਲ ਦੇ ਝਟਕਿਆ ਨਾਲ ਕੰਬਿਆ ਕੱਛ ਜ਼ਿਲ੍ਹਾ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਤੜਕੇ ਕੱਛ ਵਿੱਚ 4.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਲੱਗੇ। ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਗਾਂਧੀਨਗਰ ਅਧਾਰਿਤ ਆਈਐੱਸਆਰ ਮੁਤਾਬਕ ਭੂਚਾਲ ਦਾ ਕੇਂਦਰ ਖਾਵਦਾ ਤੋਂ ਕਰੀਬ 55 ਕਿਲੋਮੀਟਰ ਉੱਤਰ-ਉੱਤਰੀ-ਪੂਰਬ ਵਿੱਚ ਸੀ।ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਅਧਿਕਾਰੀ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਕੋਈ ਜਾਨਮਾਲ ਦੀ ਹਾਨੀ ਨਹੀਂ ਹੋਈ। ਜ਼ਿਕਰਯੋਗ ਹੈ ਕਿ 2001 ਦੇ ਕੱਛ ਭੂਚਾਲ ਨੇ ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਤੀਜਾ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਤਬਾਹੀ ਵਾਲਾ ਭੂਚਾਲ ਰਿਕਾਰਡ ਕੀਤਾ ਸੀ। 26 ਜਨਵਰੀ 2001 ਨੂੰ 7.6 ਸ਼ਿੱਦਤ ਵਾਲਾ ਭੂਚਾਲ ਭਚਾਉ ਨੇੜੇ ਆਇਆ ਸੀ, ਜਿਸ ਵਿਚ 13,800 ਲੋਕ ਮਾਰੇ ਗਏ ਅਤੇ ਵਿਆਪਕ ਤਬਾਹੀ ਮਚੀ।
Leave a Reply