ਧਰਮਕੋਟ ਤਹਿਸੀਲ ‘ਚ ਕਾਨੂੰਗੋ ਲਾਪਤਾ, ਸਰਕਾਰੀ ਕੰਮ ਪ੍ਰਭਾਵਿਤ
- ਮੋਗਾ
- (Asia/Kolkata)
ਧਰਮਕੋਟ ਤਹਿਸੀਲ ਵਿੱਚ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਆਮ ਲੋਕ ਅਤੇ ਕਿਸਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਲੰਘੇ ਇੱਕ ਹਫ਼ਤੇ ਤੋਂ ਤਹਿਸੀਲ ਦੇ ਸਾਰੇ 5 ਕਾਨੂੰਗੋ ਡਿਊਟੀ ਤੋਂ ਗੈਰ-ਹਾਜ਼ਰ ਹਨ, ਜਿਸ ਕਾਰਨ ਜ਼ਮੀਨਾਂ ਦੇ ਇੰਤਕਾਲ ਅਤੇ ਵਿਰਾਸਤੀ ਕੇਸਾਂ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ। ਪਿੰਡ ਨਸੀਰੇਵਾਲਾ ਦੇ ਕਿਸਾਨ ਪਰਮਜੀਤ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਵਿਰਾਸਤੀ ਇੰਤਕਾਲ ਲਈ ਤਹਿਸੀਲ ਦੇ ਚੱਕਰ ਕੱਟ ਰਹੇ ਹਨ, ਪਰ ਕਾਨੂੰਗੋ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਵਾਰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ। ਤਹਿਸੀਲ ਦੇ ਅਰਜ਼ੀ ਨਵੀਸਾਂ ਦਾ ਵੀ ਕਹਿਣਾ ਹੈ ਕਿ ਇਸ ਖੜੋਤ ਕਾਰਨ ਉਨ੍ਹਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਾਨੂੰਗੋ ਦੀ ਗੈਰਹਾਜ਼ਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨਸੀਰੇਵਾਲਾ ਦੇ ਕਿਸਾਨ ਪਰਮਜੀਤ ਸਿੰਘ ਦੂਜੇ ਪਾਸੇ, ਨਾਇਬ ਤਹਿਸੀਲਦਾਰ ਅਜੇ ਕੁਮਾਰ ਨੇ ਦੱਸਿਆ ਕਿ ਤਹਿਸੀਲ ਵਿੱਚ ਪਹਿਲਾਂ ਹੀ ਕਾਨੂੰਗੋਆਂ ਦੀਆਂ 3 ਅਸਾਮੀਆਂ ਖਾਲੀ ਸਨ। ਬਾਕੀ ਬਚੇ ਦੋ ਕਾਨੂੰਗੋਆਂ ਵਿੱਚੋਂ ਇੱਕ ਦੀ ਤਰੱਕੀ ਹੋ ਗਈ ਹੈ ਅਤੇ ਦੂਜਾ ਆਪਣੇ ਇਮਤਿਹਾਨਾਂ ਕਾਰਨ ਰੁਝਿਆ ਹੋਇਆ ਹੈ। ਨਵ-ਨਿਯੁਕਤ ਐਸ.ਡੀ.ਐਮ. (SDM) ਗੁਰਵਿੰਦਰ ਸਿੰਘ ਜੋਹਲ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਇਸ ਸਬੰਧੀ ਢੁਕਵੇਂ ਕਦਮ ਚੁੱਕਣਗੇ ਤਾਂ ਜੋ ਲੋਕਾਂ ਦੇ ਰੁਕੇ ਹੋਏ ਕੰਮ ਮੁੜ ਸ਼ੁਰੂ ਹੋ ਸਕਣ। ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਕਾਨੂੰਗੋਆਂ ਦੀ ਤਾਇਨਾਤੀ ਤੁਰੰਤ ਯਕੀਨੀ ਬਣਾਈ ਜਾਵੇ।
Leave a Reply