ਗੁਜਰਾਤ ’ਚ ਸਨਸਨੀਖੇਜ਼ ਵਾਕਿਆ, ਪਰਿਵਾਰਕ ਵਿਵਾਦ ਨੇ ਲਿਆ ਖੂਨੀ ਰੂਪ

ਗੁਜਰਾਤ ’ਚ ਸਨਸਨੀਖੇਜ਼ ਵਾਕਿਆ, ਪਰਿਵਾਰਕ ਵਿਵਾਦ ਨੇ ਲਿਆ ਖੂਨੀ ਰੂਪ

ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਗੁਜਰਾਤ (Gujarat) ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਦੇ ਭਤੀਜੇ ਅਤੇ ਸਰਕਾਰੀ ਅਧਿਕਾਰੀ ਯਸ਼ਰਾਜ ਸਿੰਘ ਗੋਹਿਲ ਨੇ ਪਹਿਲਾਂ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ। ਯਸ਼ਰਾਜ ਦਾ ਵਿਆਹ ਸਿਰਫ਼ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ।ਪੁਲਿਸ ਦੇ ਅਨੁਸਾਰ, ਜੋੜੇ ਦਾ ਬੁੱਧਵਾਰ ਰਾਤ ਨੂੰ ਝਗੜਾ ਹੋਇਆ ਸੀ। ਇਸ ਤੋਂ ਬਾਅਦ, ਯਸ਼ਰਾਜ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ 108 ਨੂੰ ਐਂਬੂਲੈਂਸ ਬੁਲਾਈ। ਜਦੋਂ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ, ਤਾਂ ਯਸ਼ਰਾਜ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।ਵਸਤਾਪੁਰ ਪੁਲਿਸ ਅਤੇ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰ ਰਹੀ ਹੈ।

 ਘਟਨਾ ਤੋਂ ਬਾਅਦ, ਐਨਆਰਆਈ ਟਾਵਰ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਪੁਲਿਸ ਤਾਇਨਾਤ ਹੈ। ਫਲੈਟਮੇਟ ਤੋਂ ਇਲਾਵਾ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਯਸ਼ਰਾਜ ਸਿੰਘ ਗੁਜਰਾਤ ਮੈਰੀਟਾਈਮ ਬੋਰਡ ਵਿੱਚ ਇੱਕ ਅਧਿਕਾਰੀ ਵਜੋਂ ਕੰਮ ਕਰ ਰਿਹਾ ਸੀ। ਉਸਨੂੰ ਹਾਲ ਹੀ ਵਿੱਚ ਕਲਾਸ 2 ਤੋਂ ਕਲਾਸ 1 ਅਧਿਕਾਰੀ ਵਿੱਚ ਤਰੱਕੀ ਦਿੱਤੀ ਗਈ ਸੀ।ਘਟਨਾ ਸਮੇਂ ਯਸ਼ਰਾਜ (Gujarat) ਦੀ ਮਾਂ ਦੂਜੇ ਕਮਰੇ ਵਿੱਚ ਸੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਜਾਂਚ ਲਈ ਭੇਜ ਦਿੱਤਾ ਹੈ। ਲੜਾਈ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।