ਮਿਊਂਸੀਪਲ ਕਰਮਚਾਰੀ ਦਲ ਵਲੋਂ 1 ਜਨਵਰੀ ਨੂੰ ਕਰਾਏ ਜਾ ਰਹੇ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਸੰਪੂਰਨ : ਵਿਜੈ ਦਾਨਵ ਵੱਡੀ ਗਿਣਤੀ ਵਿਚ ਦਰਜਾ 3 ਤੇ ਹੋਰ ਮੁਲਾਜ਼ਮ ਮਿਊਂਸੀਪਲ ਕਰਮਚਾਰੀ ਦਲ ’ਚ ਹੋਏ ਸ਼ਾਮਲ

ਮਿਊਂਸੀਪਲ ਕਰਮਚਾਰੀ ਦਲ ਵਲੋਂ 1 ਜਨਵਰੀ ਨੂੰ ਕਰਾਏ ਜਾ ਰਹੇ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਸੰਪੂਰਨ : ਵਿਜੈ ਦਾਨਵ ਵੱਡੀ ਗਿਣਤੀ ਵਿਚ ਦਰਜਾ 3 ਤੇ ਹੋਰ ਮੁਲਾਜ਼ਮ ਮਿਊਂਸੀਪਲ ਕਰਮਚਾਰੀ ਦਲ ’ਚ ਹੋਏ ਸ਼ਾਮਲ

ਲੁਧਿਆਣਾ
ਮਿਊਂਸੀਪਲ ਕਰਮਚਾਰੀ ਦਲ ਦੀ ਇਕ ਹੰਗਾਮੀ ਮੀਟਿੰਗ ਅੱਜ ਯੂਨੀਅਨ ਦੇ ਮੁਖ ਦਫ਼ਤਰ ਵਿਖੇ ਚੇਅਰਮੈਨ ਵਿਜੈ ਦਾਨਵ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦੌਰਾਨ ਯੂਨੀਅਨ ਨੂੰ ਉਦੋਂ ਹੋਰ ਜਿਆਦਾ ਬਲ ਮਿਲਿਆ ਜਦੋਂ ਵੱਡੀ ਗਿਣਤੀ ਵਿਚ ਦਰਜਾ 3 ਮੁਲਾਜ਼ਮਾਂ ਤੇ ਹੋਰ ਮੁਲਾਜ਼ਮ ਵਲੋਂ ਯੂਨੀਅਨ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਮਿਊਂਸੀਪਲ ਕਰਮਚਾਰੀ ਦਲ ਜੋਂ 45 ਸਾਲਾਂ ਤੋਂ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਉਸ ਵਿਚ ਵੱਡੀ ਗਿਣਤੀ ਸ਼ਾਮਿਲ ਹੋਏ ਦਰਜਾ 3 ਤੇ ਹੋਰ ਮੁਲਾਜ਼ਮਾਂ ਦਾ ਸੁਆਗਤ ਕਰਦੀ ਹੈ। ਉਨ੍ਹਾਂ ਕਿਹਾ ਮਿਊਂਸੀਪਲ ਕਰਮਚਾਰੀ ਦਲ ਸਾਰੇ ਮੁਲਾਜ਼ਮਾਂ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਵਲੋਂ ਕਿਸੇ ਵੀ ਮੁਲਾਜ਼ਮ ਨਾਲ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਦੌਰਾਨ ਅਨੁਜ ਅਟਵਾਲ, ਬਿੰਦਿਆ ਸੁਪਰਡੈਂਟ ਹਰਿੰਦਰ ਕੌਰ, ਨਰਿੰਦਰਪਾਲ ਕੌਰ, ਪੂਨਮ, ਸਾਕਸ਼ੀ, ਸੁਮਨ, ਮਨੂੂੰ ਨਿਸ਼ਾ, ਮੇਗਾ, ਹਰਸ਼ਿਤਾ, ਅਕਾਸ਼ ਰਾਣਾ, ਵਿਸ਼ਵਾਸ਼, ਕਪਿਲ, ਰਾਜਦੀਪ, ਈਸ਼ਾ, ਸਨੇਹਾ, ਮਹਿਕ, ਨੀਲਮ, ਮਨਦੀਪ, ਅਨੁਰਾਗ, ਵਿਸ਼ੂ, ਕਰਨ ਕੁਮਾਰ, ਰਵਿੰਦਰ ਸਿੰਘ, ਗੋਤਮ ਸ਼ਰਮਾ, ਠਾਕੁਰ ਵਿਭੂ, ਪ੍ਰਿਯੰਕਾ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਰਾਮਾ, ਮਨੀਸ਼ਾ, ਪ੍ਰੀਤ ਰਾਣੀ, ਅਰਸ਼ਪ੍ਰੀਤ ਕੌਰ, ਰਜਨੀ ਬਾਲਾ, ਸੋਨੀਆ, ਸ਼ਿਲਪਾ, ਅਨੀਤਾ ਰਾਜ, ਗੁਰਪ੍ਰੀਤ ਸਿੰਘ, ਸਰੂਤੀ ਗੁਪਤਾ, ਪੂਜਾ, ਰਜਨੀ ਬਾਲਾ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਅਰਜੁਨ ਕੁਮਾਰ, ਹਰਿੰਦਰ ਕੁਮਾਰ ਆਦਿ ਯੂਨੀਅਨ ਵਿਚ ਸ਼ਾਮਿਲ ਹੋਏ ਤੇ ਸਾਰਿਆਂ ਨੂੰ ਵਿਜੈ ਦਾਨਵ ਵਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਊਂਸੀਪਲ ਕਰਮਚਾਰੀ ਦਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੁੱਚੀ ਮਾਨਵਤਾ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਨਵੇ ਸਾਲ ਮੌਕੇ ਸਥਾਨਕ ਮਾਤਾ ਰਾਣੀ ਚੌਂਕ ਵਿਖੇ ਕਰਾਏ ਜਾ ਰਹੇ ਸਤਿਸੰਗ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਮੌਕੇ ਕਰਾਏ ਜਾ ਰਹੇ ਭਗਵਾਨ ਵਾਲਮੀਕਿ ਜੀ ਦਾ ਵਿਸ਼ਾਲ ਸਤਿਸੰਗ ਸਮਾਗਮ ਸ਼ਿਰਕਤ ਕਰਨ ਤਾਂ ਜੋ ਸਾਰਿਆਂ ’ਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਬਣਿਆ ਰਹੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮਾਜ ਲਈ ਵਧੀਆਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਚੌਧਰੀ ਯਸ਼ਪਾਲ, ਰੋਹਿਤ ਸਹੋਤਾ, ਅਕਸ਼ੇ ਰਾਜ, ਵਿਮਲ ਭੱਟੀ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਮਹਿਕ ਸਿੰਘ ਚੌਹਾਨ, ਅਨੁਪ ਘਈ, ਵਿੱਕੀ ਬਿਰਲਾ,ਹਿਤੇਸ਼ ਸੂਦ, ਆਦਿ ਹਾਜ਼ਰ ਸਨ।