ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ ਵਿੱਚੋਂ ਮਾਰੀਆਂ ਮੱਲਾਂ
- ਸੰਗਰੂਰ
- (Asia/Kolkata)
(ਜਗਸੀਰ ਸਿੰਘ )- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਲਟੀ ਵਰਸਿਟੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵੱਲੋਂ ਗੁਰਮਤਿ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਲਿਖਤੀ ਪੇਪਰ ਦੇ ਤਿੰਨ ਰਾਊਂਡ ਵਿੱਚ ਹੋਏ ਸਨ। ਜਿਸ ਵਿੱਚ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਬਹੁਤ ਬੱਚਿਆਂ ਨੇ ਭਾਗ ਲਿਆ ਤੇ ਇਨਾਮ ਹਾਸਿਲ ਕੀਤੇ ਤੇ ਮਾਨਸਾ ਜੋਨ ਦੇ ਇੰਚਾਰਜ ਮੈਡਮ ਕੁਲਵੀਰ ਕੌਰ ਵੱਲੋਂ ਇਹ ਪੇਪਰ ਲਿਆ ਗਿਆ ਸੀ,ਜਿਸ ਵਿੱਚ ਗੁਰਸ਼ਾਨ ਕੌਰ ਨੇ ਲੈਪਟਾਪ, ਰਵਨੀਤ ਕੌਰ, ਜਸਕਰਨ ਕੌਰ, ਮਨਸੀਰਤ ਕੌਰ,ਅਮਾਨਤ ਕੌਰ ਨੂੰ ਨਗਦ ਇਨਾਮ 2100 ਰੁਪਏ ਦਿੱਤਾ ਗਿਆ ਜਦੋਂਕਿ ਦਿਲਪ੍ਰੀਤ ਕੌਰ, ਸਚਿੰਦਰ ਕੌਰ, ਪਲਕਪ੍ਰੀਤ ਕੌਰ ਨੂੰ ਦੀਵਾਰ ਘੜੀ ਤੇ ਕੈਟਲ ਇਨਾਮ ਦਿੱਤੇ ਗਏ ਨਾਲ ਹੀ ਸਾਰੇ ਬੱਚਿਆਂ ਨੂੰ ਸਰਟੀਫਿਕੇਟ, ਸਮਾਰਟ ਵਾਚ , ਟਰਾਫ਼ੀਆਂ ਅਤੇ ਜੈਕਟਾਂ ਦੇ ਨਾਲ ਬੱਚਿਆਂ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦਾ ਸਕੂਲ ਵਿੱਚ ਪਹੁੰਚਣ ਤੇ ਸਕੂਲ ਮੁਖੀ ਸ. ਜਗਸੀਰ ਸਿੰਘ ,ਵਾਈਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੈਡਮ ਵਨੀਤਾ ,ਮੈਡਮ ਪਿੰਦਰਜੀਤ ਅਤੇ ਗੁਰਮਤਿ ਮੈਡਮ ਚਰਨਜੀਤ ਕੌਰ,ਮੈਡਮ ਖੁਸ਼ਕਿਰਨ ਕੌਰ ਅਤੇ ਘਮੰਡਾ ਸਿੰਘ ਨੂੰ ਵੀ ਸਕੂਲ ਮੁਖੀ ਸ.ਜਗਸੀਰ ਸਿੰਘ ਵੱਲੋਂ ਵਧਾਈ ਦਿੱਤੀ ਗਈ।
Leave a Reply