ਦਿਵਿਆਂਗ ਵਿਅਕਤੀਆਂ ਲਈ ਅਲਿਮਕੋ ਦਾ ਉਪਰਾਲਾ ਪ੍ਰਸ਼ੰਸਾ ਯੋਗ – ਧਾਲੀਵਾਲ

ਦਿਵਿਆਂਗ ਵਿਅਕਤੀਆਂ ਲਈ ਅਲਿਮਕੋ ਦਾ ਉਪਰਾਲਾ ਪ੍ਰਸ਼ੰਸਾ ਯੋਗ – ਧਾਲੀਵਾਲ

121 ਦਿਵਿਆਂਗ ਵਿਅਕਤੀਆਂ ਨੂੰ ਕਰੀਬ 21.28 ਲੱਖ ਰੁਪਏ ਦੇ 247 ਸਹਾਇਕ ਉਪਕਰਣ ਵੰਡੇ ਨੂੰ ਸਰਕਾਰੀ ਆਈਟੀਆਈ ਬਾਬਾ ਬਕਾਲਾ ਅਤੇ 10 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਕੈਂਪਅੰਮ੍ਰਿਤਸਰ, (ਆਰ.ਕੇ. ਸੋਨੀ) – ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਅਲਿਮਕੋ ਵੱਲੋਂ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਕੈਂਪ ਲਗਾ ਕੇ ਸਹਾਇਕ ਉਪਕਰਣ ਵੰਡੇ ਗਏ। ਇਹ ਉਪਕਰਣ 3 ਮਾਰਚ 2025 ਨੂੰ ਅਜਨਾਲਾ ਵਿਖੇ ਲਗੇ ਲੋੜ ਅਨੁਸਾਰ ਜਾਂਚ ਕੈਂਪਾਂ ਦੇ ਆਧਾਰ ’ਤੇ ਤਿਆਰ ਕਰਵਾਏ ਗਏ ਸਨ, ਜਿਨ੍ਹਾਂ ਦੀ ਅੱਜ ਵੰਡ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਜਨਾਲਾ ਵਿਖੇ ਲਗੇ ਵਿਸ਼ੇਸ਼ ਕੈਂਪ ਦੌਰਾਨ 121 ਦਿਵਿਆਂਗ ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਕੁੱਲ 247 ਸਹਾਇਕ ਉਪਕਰਣ ਕਰੀਬ 21 ਲੱਖ 28 ਹਜ਼ਾਰ ਰੁਪਏ ਦੀ ਕੀਮਤ ਦੇ ਵੰਡੇ ਗਏ। ਇਨ੍ਹਾਂ ਵਿੱਚ ਬੈਟਰੀ ਚਲਿਤ ਟਰਾਈਸਾਈਕਲ, ਟਰਾਈਸਾਈਕਲ, ਵੀਲਚੇਅਰਾਂ ਸਮੇਤ ਹੋਰ ਆਧੁਨਿਕ ਸਹਾਇਕ ਉਪਕਰਣ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦੇ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਲੋੜਵੰਦ ਦਿਵਿਆਂਗ ਭੈਣ-ਭਰਾਵਾਂ ਦੀ ਸਹਾਇਤਾ ਕਰ ਸਕੇ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਈਆਂ ਹਨ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਛੇਤੀ ਹੀ ਹੋਰ ਵਿਸ਼ੇਸ਼ ਕੈਂਪ ਲਗਾ ਕੇ ਬਾਕੀ ਰਹਿੰਦੇ ਲੋੜਵੰਦਾਂ ਤੱਕ ਵੀ ਸਹਾਇਤਾ ਸਮੱਗਰੀ ਪਹੁੰਚਾਈ ਜਾਵੇਗੀ। ਉਨ੍ਹਾਂ ਅਲਿਮਕੋ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਪ੍ਰਸ਼ੰਸਾ ਯੋਗ ਦੱਸਿਆ ਅਤੇ ਕਿਹਾ ਕਿ ਉਪਕਰਣ ਉੱਚ ਤਕਨੀਕ ਅਤੇ ਬਿਹਤਰ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਲੋੜਵੰਦਾਂ ਲਈ ਅਲਿਮਕੋ ਨਾਲ ਰਾਬਤਾ ਕਰਕੇ ਪਹਿਲਾਂ ਵਿਸ਼ੇਸ਼ ਕੈਂਪ ਲਗਾਏ ਗਏ, ਜਿੱਥੇ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਈਜ਼ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨ੍ਹਾਂ ਦੇ ਨਜ਼ਦੀਕੀ ਸਥਾਨਾਂ ’ਤੇ ਕੈਂਪ ਲਗਾ ਕੇ ਵੰਡ ਕੀਤੀ ਜਾ ਰਹੀ ਹੈ। ਅਗਲੇ ਕੈਂਪ 9 ਜਨਵਰੀ ਨੂੰ ਸਰਕਾਰੀ ਆਈਟੀਆਈ ਬਾਬਾ ਬਕਾਲਾ ਅਤੇ 10 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਲਗਾਏ ਜਾਣਗੇ। ਐਸ.ਡੀ.ਐਮ. ਅਜਨਾਲਾ ਸ: ਰਵਿੰਦਰਪਾਲ ਸਿੰਘ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ 25 ਮੋਟਰਾਈਜ਼ਡ ਟਰਾਈਸਾਈਕਲ, 47 ਟਰਾਈਸਾਈਕਲ, 36 ਵੀਲਚੇਅਰ, 1 ਸੀ.ਪੀ. ਚੇਅਰ, 3 ਟੀ.ਐਲ.ਐਮ. ਕਿੱਟਾਂ, 12 ਸੁਣਨ ਵਾਲੀਆਂ ਮਸ਼ੀਨਾਂ, 58 ਬੈਸਾਖੀਆਂ, 1 ਵਿਜੂਅਲ ਕਿੱਟ, 19 ਵਾਲਕਿੰਗ ਸਟਿਕ, 11 ਵਾਕਰ, 4 ਰੋਲੇਟਰ, 26 ਕੁਸ਼ਨ ਅਤੇ 4 ਬਨਾਉਟੀ ਅੰਗ ਵੰਡੇ ਗਏ। ਇਸ ਮੌਕੇ ਸੀ.ਡੀ.ਪੀ.ਓ. ਅਜਨਾਲਾ ਰਛਪਾਲ ਕੌਰ, ਨੋਡਲ ਇੰਚਾਰਜ ਧਰਮਿੰਦਰ ਸਿੰਘ, ਅਲਿਮਕੋ ਤੋਂ ਸ੍ਰੀ ਅਨਿਲ ਕੁਮਾਰ, ਸ: ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।