ਨਗਰ ਨਿਗਮ ਚੋਣ ਨਤੀਜੇ: ਮਹਾਰਾਸ਼ਟਰ ‘ਚ ਸਿਆਸੀ ਸਰਗਰਮੀ ਤੇਜ਼, ਮੁੰਬਈ ਕੇਂਦਰ ਬਿੰਦੂ
- ਦੇਸ਼
- (Asia/Kolkata)
Maharashtra elections result: ਮਹਾਰਾਸ਼ਟਰ ਭਰ ਦੀਆਂ 29 ਨਗਰ ਨਿਗਮਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਚਰਚਾ ਮੁੰਬਈ ਦੀ ਹੈ। ਇੱਥੇ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਭਾਰਤ ਦੀ ਸਭ ਤੋਂ ਮਹਾਰਾਸ਼ਟਰ ਭਰ ਦੀਆਂ 29 ਨਗਰ ਨਿਗਮਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਚਰਚਾ ਮੁੰਬਈ ਦੀ ਹੈ। ਇੱਥੇ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਭਾਰਤ ਦੀ ਸਭ ਤੋਂ ਅਮੀਰ ਨਗਰ ਨਿਗਮ 'ਤੇ ਕਬਜ਼ਾ ਕਰਨ ਲਈ ਮੁੜ ਇਕੱਠੇ ਹੋਏ ਠਾਕਰੇ ਭਰਾਵਾਂ ਨਾਲ ਵੱਕਾਰ ਦੀ ਜੰਗ ਲੜ ਰਿਹਾ ਹੈ। ਇਨ੍ਹਾਂ ਨਗਰ ਨਿਗਮਾਂ ਦੇ 893 ਵਾਰਡਾਂ ਵਿੱਚ ਫੈਲੀਆਂ 2,869 ਸੀਟਾਂ ਲਈ ਵੀਰਵਾਰ ਨੂੰ ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚ ਮੁੰਬਈ ਦੀਆਂ 227 ਸੀਟਾਂ ਵੀ ਸ਼ਾਮਲ ਹਨ। ਇਨ੍ਹਾਂ 29 ਨਗਰ ਨਿਗਮਾਂ ਵਿੱਚ ਕੁੱਲ 15,931 ਉਮੀਦਵਾਰ ਮੈਦਾਨ ਵਿੱਚ ਹਨ, ਜਿੱਥੇ 3.48 ਕਰੋੜ ਯੋਗ ਵੋਟਰ ਸਨ। ਰਾਜ ਚੋਣ ਕਮਿਸ਼ਨਰ ਦਿਨੇਸ਼ ਵਾਘਮਾਰੇ ਨੇ ਦੱਸਿਆ ਕਿ ਕੁੱਲ 50 ਫੀਸਦੀ ਦੇ ਕਰੀਬ ਵੋਟਿੰਗ ਦਰਜ ਕੀਤੀ ਗਈ ਹੈ, ਜਦਕਿ ਮੁੰਬਈ ਵਿੱਚ ਵੋਟ ਫੀਸਦੀ 52.94 ਰਹੀ, ਜੋ 2017 ਦੀਆਂ ਚੋਣਾਂ (55.53 ਫੀਸਦੀ) ਦੇ ਮੁਕਾਬਲੇ ਘੱਟ ਹੈ। ਬ੍ਰਿਹਨਮੁੰਬਈ ਨਗਰ ਨਿਗਮ (BMC), ਜਿਸਦਾ ਸਾਲਾਨਾ ਬਜਟ 74,400 ਕਰੋੜ ਰੁਪਏ ਤੋਂ ਵੱਧ ਹੈ, ਦੀਆਂ 227 ਸੀਟਾਂ ਲਈ ਚਾਰ ਸਾਲ ਦੀ ਦੇਰੀ ਤੋਂ ਬਾਅਦ ਚੋਣਾਂ ਹੋ ਰਹੀਆਂ ਹਨ। ਇਹ 2022 ਵਿੱਚ ਸ਼ਿਵ ਸੈਨਾ ਦੇ ਦੋਫਾੜ ਹੋਣ ਤੋਂ ਬਾਅਦ ਪਹਿਲੀ ਬੀਐਮਸੀ ਚੋਣ ਹੈ। 25 ਸਾਲਾਂ ਤੱਕ ਇੱਥੇ ਅਣਵੰਡੀ ਸ਼ਿਵ ਸੈਨਾ ਦਾ ਰਾਜ ਰਿਹਾ, ਪਰ ਹੁਣ ਮਹਾਯੁਤੀ ਗਠਜੋੜ ਬਹੁਮਤ ਦੀ ਉਮੀਦ ਕਰ ਰਿਹਾ ਹੈ। ਇੱਕ ਵੱਡੇ ਸਿਆਸੀ ਉਲਟਫੇਰ ਵਿੱਚ, ਉਧਵ ਅਤੇ ਰਾਜ ਠਾਕਰੇ ਮਰਾਠੀ ਵੋਟਾਂ ਨੂੰ ਇਕਜੁੱਟ ਕਰਨ ਲਈ ਦੋ ਦਹਾਕਿਆਂ ਬਾਅਦ ਇਕੱਠੇ ਹੋਏ ਹਨ, ਜਦਕਿ ਕਾਂਗਰਸ ਨੇ ਪ੍ਰਕਾਸ਼ ਅੰਬੇਡਕਰ ਦੀ ਵਾਂਚਿਤ ਬਹੁਜਨ ਅਗਾੜੀ (VBA) ਨਾਲ ਹੱਥ ਮਿਲਾ ਕੇ ਆਪਣੀ ਵੱਖਰੀ ਮੌਜੂਦਗੀ ਦਰਸਾਈ ਹੈ। ਇਹ ਚੋਣਾਂ ਮੁੰਬਈ, ਪੁਣੇ, ਨਾਗਪੁਰ ਅਤੇ ਠਾਣੇ ਸਮੇਤ ਮਹਾਰਾਸ਼ਟਰ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਖੇਤਰਾਂ ਦਾ ਭਵਿੱਖ ਤੈਅ ਕਰਨਗੀਆਂ। ਦੋ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਹਿੰਸਕ ਝੜਪ ਠਾਣੇ ਵਿੱਚ ਵੀਰਵਾਰ ਨੂੰ ਨਗਰ ਨਿਗਮ ਚੋਣਾਂ ਦੌਰਾਨ ਦੋ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ,ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਪੁਲੀਸ ਨੂੰ ਦਖਲ ਦੇਣਾ ਪਿਆ। ਇਹ ਹੰਗਾਮਾ ਮਾਨਪਾੜਾ ਇਲਾਕੇ ਦੇ ਵਾਰਡ ਨੰਬਰ 3 ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਸਾਬਕਾ ਮੇਅਰ ਅਤੇ ਅਧਿਕਾਰਤ ਸ਼ਿਵ ਸੈਨਾ ਉਮੀਦਵਾਰ ਮੀਨਾਕਸ਼ੀ ਸ਼ਿੰਦੇ ਅਤੇ ਆਜ਼ਾਦ ਉਮੀਦਵਾਰ (ਸ਼ਿਵ ਸੈਨਾ ਦੇ ਬਾਗੀ) ਭੂਸ਼ਣ ਭੋਇਰ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਮੀਨਾਕਸ਼ੀ ਸ਼ਿੰਦੇ ਨੇ ਦੋਸ਼ ਲਾਇਆ ਕਿ ਭੋਇਰ ਨੇ ਹਿੰਸਾ ਭੜਕਾਉਣ ਲਈ ਹਥਿਆਰਬੰਦ ਲੋਕ ਇਕੱਠੇ ਕੀਤੇ ਸਨ,ਜਦਕਿ ਭੋਇਰ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਸ਼ਿੰਦੇ ਦੇ ਗਰੁੱਪ ਨੇ ਉਨ੍ਹਾਂ ਦੇ ਉਮੀਦਵਾਰ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਸੁੱਟਿਆ ਹੈ। ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਪ੍ਰਦਰਸ਼ਨਕਾਰੀਆਂ ਨੇ ਬੈਲਟ ਬਾਕਸ ਲੈ ਕੇ ਜਾ ਰਹੀ ਇੱਕ ਬੱਸ ਨੂੰ ਰੋਕ ਲਿਆ ਅਤੇ ਵਾਹਨਾਂ ਦੀ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ।ਪੁਲੀਸ ਨੇ ਮਾਮਲਾ ਸ਼ਾਂਤ ਕਰ ਦਿੱਤਾ ਹੈ ਅਤੇ ਸਾਰੇ ਬੈਲਟ ਬਾਕਸ ਸੁਰੱਖਿਅਤ ਢੰਗ ਨਾਲ ਸਟਰਾਂਗ ਰੂਮ ਵਿੱਚ ਪਹੁੰਚਾ ਦਿੱਤੇ ਗਏ ਹਨ।
Leave a Reply