ਮਾਣਹਾਨੀ ਕੇਸ ’ਚ ਕੰਗਨਾ ਰਣੌਤ ਲਈ ਅਹਿਮ ਦਿਨ, ਬਠਿੰਡਾ ਕੋਰਟ ’ਚ ਕਾਰਵਾਈ
- ਪੰਜਾਬ
- (Asia/Kolkata)
ਚੰਡੀਗੜ੍ਹ, ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿੱਚ ਅੱਜ (27ਜਨਵਰੀ) ਇੱਕ ਵਾਰ ਫਿਰ ਬਠਿੰਡਾ ਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ। ਦਰਅਸਲ, ਇਹ ਵਿਵਾਦ 2020-21 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਇੱਕ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੇ ਜਨਵਰੀ 2021 ਵਿੱਚ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਆਰੋਪ ਹੈ ਕਿ ਕੰਗਨਾ ਨੇ ਸੋਸ਼ਲ ਮੀਡੀਆ (X) ‘ਤੇ ਕੁਝ ਆਪਤੀਜਨਕ ਟਿੱਪਣੀ ਕੀਤੀ ਸੀ।ਪਿਛਲੀ ਸੁਣਵਾਈ ਤੇ ਕੰਗਨਾ ਰਣੌਤ ਵਰਚੂਅਲੀ ਪੇਸ਼ ਹੋਈ ਸੀ। ਇਸ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਕਿ ਹੁਣ ਕੰਗਨਾ ਰਣੌਤ ਨੂੰ ਇਸ ਮਾਮਲੇ ਦੀ ਹਰ ਸੁਣਵਾਈ ਵਿੱਚ ਸਿਰਫ਼ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਹੋਣ ਦੀ ਛੋਟ ਹੋਵੇਗੀ। ਦਰਅਸਲ, ਕੰਗਨਾ ਰਣੌਤ ਨੇ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦੇ ਵਕੀਲ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਉਹ ਪੰਜਾਬ ਦੀ ਯਾਤਰਾ ਕਰਦੀ ਹੈ ਤਾਂ ਉਨ੍ਹਾਂ ਨੂੰ ਖ਼ਤਰਾ ਹੋ ਸਕਦਾ ਹੈ।
Leave a Reply