ਅੰਡਰ-19 ਵਿਸ਼ਵ ਕੱਪ ’ਚ ਭਾਰਤ ਦਾ ਜਲਵਾ, ਅਮਰੀਕਾ ਖ਼ਿਲਾਫ਼ ਆਸਾਨ ਜਿੱਤ

ਅੰਡਰ-19 ਵਿਸ਼ਵ ਕੱਪ ’ਚ ਭਾਰਤ ਦਾ ਜਲਵਾ, ਅਮਰੀਕਾ ਖ਼ਿਲਾਫ਼ ਆਸਾਨ ਜਿੱਤ

ਚੰਡੀਗੜ੍ਹ, U19 World Cup 2026 : ਅੰਡਰ-19 ਵਿਸ਼ਵ ਕੱਪ 2026 ਜੋ ਕਿ ਕੱਲ੍ਹ 15 ਜਨਵਰੀ ਨੂੰ ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਸ਼ੁਰੂ ਹੋ ਗਿਆ ਹੈ ਵਿੱਚ ਭਾਰਤ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਛੇ ਵਿਕਟਾਂ ਨਾਲ (ਡੀਐਲਐਸ ਵਿਧੀ ਰਾਹੀਂ) ਹਰਾ ਕੇ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਵੀਰਵਾਰ ਨੂੰ ਬੁਲਾਵਾਯੋ ਵਿੱਚ, ਭਾਰਤ ਅੰਡਰ-19 ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਮਰੀਕਾ ਨੂੰ 107 ਦੌੜਾਂ ‘ਤੇ ਆਊਟ ਕਰ ਦਿੱਤਾ। ਫਿਰ ਭਾਰਤ ਨੇ ਸਿਰਫ਼ 17.2 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਹੇਨਿਲ ਪਟੇਲ ਨੇ 7 ਓਵਰਾਂ ਵਿੱਚ 16 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਇੱਕ ਮੇਡਨ ਓਵਰ ਸੁੱਟਿਆ। ਦੱਸ ਦਈਏ ਕਿ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਲਈ ਉਤਰੀ, ਤਾਂ ਰੌਸ਼ਨੀ ਦੀ ਸਮੱਸਿਆ ਕਾਰਨ ਖੇਡ ਰੋਕ ਦਿੱਤੀ ਗਈ। ਫਿਰ ਮੀਂਹ ਨੇ ਖੇਡ ਨੂੰ ਇੰਨਾ ਲੰਮਾ ਸਮਾਂ ਰੋਕਿਆ, ਜਦੋਂ ਲੰਬੇ ਬ੍ਰੇਕ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਹੋਈ ਤਾਂ ਮੈਚ ਨੂੰ 37 ਓਵਰਾਂ ਦਾ ਕਰ ਦਿੱਤਾ ਗਿਆ, ਜਿਸ ਨਾਲ ਭਾਰਤ ਨੂੰ 96 ਦੌੜਾਂ ਦਾ ਟੀਚਾ ਮਿਲਿਆ। ਜਿਸ ਤੋਂ ਬਾਅਦ ਟੀਮ ਨੇ ਸਿਰਫ਼ 17.2 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਦਾ ਸਾਹਮਣਾ ਹੁਣ ਸ਼ਨੀਵਾਰ ਨੂੰ ਆਪਣੇ ਦੂਜੇ ਗਰੁੱਪ ਏ ਮੈਚ ਵਿੱਚ ਬੰਗਲਾਦੇਸ਼ ਨਾਲ ਹੋਵੇਗਾ।