ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜਪ੍ਰਣਾਲੀ ਬਾਰੇ ਟ੍ਰੇਨਿੰਗ ਮੁਕੰਮਲ
- ਪੰਜਾਬ
- 17 Jan,2025

ਸ੍ਰੀ ਚਮਕੌਰ ਸਾਹਿਬ : ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਐੱਸਏਐੱਸ ਨਗਰ ਵੱਲੋਂ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜਪ੍ਰਣਾਲੀ ਬਾਰੇ ਟ੍ਰੇਨਿੰਗਾਂ 3 ਦਸੰਬਰ ਤੋਂ 16 ਜਨਵਰੀ ਤਕ 09 ਕੈਪਾਂ ਵਿੱਚ ਕਰਵਾਈਆਂ ਗਈਆਂ। ਜਿਨ੍ਹਾ ਵਿੱਚ ਬਲਾਕ ਦੀਆਂ ਕੁੱਲ 75 ਗ੍ਰਾਮ ਪੰਚਾਇਤਾਂ ਦੇ ਚੁਣੇ ਹੋਏ ਸਰਪੰਚਾਂ ਅਤੇ ਪੰਚਾਂ ਨੂੰ 3 ਰੋਜ਼ਾ ਟ੍ਰੇਨਿੰਗ ਕਰਵਾਈ ਗਈ। ਉਕਤ ਟ੍ਰੇਨਿੰਗ ਐੱਸਆਈਆਰਡੀ ਤੋਂ ਮਾਸਟਰ ਟ੍ਰੇਨਰ ਮਨਜੀਤ ਸਿੰਘ ਅਤੇ ਸੁਖਰਾਜ ਸਿੰਘ ਅਤੇ ਬੀਡੀਪੀਓ ਦਫ਼ਤਰ ਵੱਲੋਂ ਸੁਖਵੀਰ ਸਿੰਘ ਏਪੀਓ (ਮਗਨਰੇਗਾ), ਰੁਪਿੰਦਰ ਕੌਰ ਬੀਪੀਐੱਮ, ਰਾਜਵੀਰ ਸਿੰਘ ਡੀਈਓ ਈ-ਪੰਚਾਇਤ, ਸਿਹਤ ਵਿਭਾਗ ਤੋਂ ਹਰਵਿੰਦਰ ਸਿੰਘ ਸੈਣੀ ਬੀਈਈ, ਸੀਡੀਪੀਓ ਦਫ਼ਤਰ ਵੱਲੋਂ ਜਸਵੀਰ ਕੌਰ ਸੁਪਰਵਾਈਜ਼ਰ, ਜਲ ਸਪਲਾਈ ਦਫ਼ਤਰ ਤੋਂ ਬਲਵਿੰਦਰ ਕੌਰ ਬੀਆਰਸੀ ਅਤੇ ਦਲਜੀਤ ਸਿੰਘ ਐਡਵੋਕੇਟ ਵੱਲੋਂ ਆਪਣੇ-ਆਪਣੇ ਵਿਸ਼ਿਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ।
Posted By:

Leave a Reply