ਮੁੰਬਈ : ਜਬਰ ਜਨਾਹ ਪੀੜਤਾ ਦੀ ਹੋਈ ਮੌਤ
- ਦੇਸ਼
- (Asia/Kolkata)
ਮੁੰਬਈ, 11 ਸਤੰਬਰ - ਮੁੰਬਈ 'ਚ ਇਕ ਔਰਤ ਨਾਲ 'ਨਿਰਭੈਆ' ਵਰਗੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ | ਮੁੰਬਈ ਪੁਲਿਸ ਵਲੋਂ ਹੁਣ ਦੱਸਿਆ ਗਿਆ ਹੈ ਕਿ ਉਸ ਔਰਤ ਦੀ ਮੌਤ ਹੋ ਗਈ ਹੈ | ਮੁੰਬਈ ਦੇ ਸਾਕੀਨਾਕਾ ਇਲਾਕੇ 'ਚ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ | ਦੋਸ਼ੀ ਨੇ ਜਬਰ ਜਨਾਹ ਤੋਂ ਬਾਅਦ ਪੀੜਤਾ ਨਾਲ 'ਨਿਰਭੈਆ' ਮਾਮਲੇ ਵਰਗੀ ਦਰਿੰਦਗੀ ਦਿਖਾਈ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਸੀ |
Leave a Reply