ਸਦਭਾਵਨਾ ਤੇ ਸੰਵਾਦ ਨਾਲ ਏਕਤਾ ਦੇ ਵਿਸ਼ੇ ’ਤੇ ਗਤੀਵਿਧੀ
- ਪੰਜਾਬ
- (Asia/Kolkata)
ਜਲੰਧਰ : ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ-3 ਜਲੰਧਰ ਕੈਂਟ ’ਚ ਸਦਭਾਵਨਾ ਤੇ ਸੰਵਾਦ ਨਾਲ ਏਕਤਾ ਵਿਸ਼ੇ ’ਤੇ ਗਤੀਵਿਧੀ ਕਰਵਾਈ ਗਈ। ਇਸ ’ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਅਮਰਜੀਤ ਕੁਮਾਰ ਵੱਲੋਂ ਭਾਸ਼ਾਵਾਂ ਦਾ ਮਹੱਤਵ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਹਰ ਸੂਬੇ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਹਰੇਕ ਦਾ ਆਪਣਾ ਮੁੱਲ ਹੁੰਦਾ ਹੈ। ਸਾਨੂੰ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦਾ ਗਿਆਨ ਵੀ ਹਾਸਲ ਕਰਨਾ ਚਾਹੀਦਾ ਹੈ। ਜਿਸ ’ਚ ਵਿਦਿਆਰਥੀ ਮੰਨਤ, ਪ੍ਰਿਅੰਸ਼ਾ, ਅਦਿਤੀ, ਐਲ ਧਨੁਸ਼ਿਕਾ, ਮਨਜੋਤ ਕੌਰ, ਸਹਿਜਪ੍ਰੀਤ ਕੌਰ, ਪਯਾਲੀ, ਇਰਾ ਡੋਗਰਾ, ਤਨੂ ਕੁਮਾਰੀ, ਤਨੀਸ਼ੀ ਸੂਦ, ਆਰਤੀ, ਸਹਿਜ ਨੇ ਆਪੋ-ਆਪਣੇ ਸੂਬਿਆਂ ਦੀ ਪ੍ਰਤੀਨਿਧਤਾ ਕਰਦਿਆਂ ਮਾਰਵਾੜੀ, ਮਿਜੋ, ਉੜੀਆ, ਸੰਸਕ੍ਰਿਤ, ਤਮਿਲ, ਤੇਲਗੂ, ਪੰਜਾਬੀ, ਹਿੰਦੀ, ਅਸਮੀ, ਬੰਗਾਲੀ, ਭੋਜਪੁਰੀ, ਡੋਗਰੀ, ਗੁਜਰਾਤੀ, ਮਰਾਠੀ ਭਾਸ਼ਾਵਾਂ ’ਚ ਭਾਰਤ ਇਕ ਮਹਾਨ ਦੇਸ਼ ਹੈ।
Leave a Reply