ਐੱਸਏਐੱਸ ਨਗਰ : ਰਿਆਤ ਬਾਹਰਾ ਯੂਨੀਵਰਸਿਟੀ ਦੀ ਸੈਂਟਰਲ ਲਾਇਬਰੇਰੀ ਨੇ ਈ-ਕੂੜੇ ਤੋਂ ਤਿਆਰ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ ਲਾਈ। ਇਸ ਸਾਲ ਕ੍ਰਿਸਮਸ ਦੀ ਸਜਾਵਟ ਲਈ ਥੀਮ ਈ-ਵੇਸਟ ਨੂੰ ਦੂਜੀ ਜ਼ਿੰਦਗੀ ਦੇਣਾ ਹੈ। ਕੇਂਦਰੀ ਲਾਇਬਰੇਰੀ ਦੇ ਸਟਾਫ ਨੇ ਬੇਕਾਰ ਇਲੈੱਕਟ੍ਰਾਨਿਕ ਸਮਗਰੀ ਜਿਵੇਂ ਕਿ ਸੀਡੀ ਅਤੇ ਡੀਵੀਡੀ ਅਤੇ ਕਈ ਪਲਾਸਟਿਕ ਦੇ ਹਿੱਸੇ, ਜਿਵੇਂ ਕਿ ਬੋਤਲਾਂ, ਬੋਤਲ ਦੀਆਂ ਕੈਪਾਂ, ਪਲਾਸਟਿਕ ਪੈਕਿੰਗ ਸਮੱਗਰੀ ਅਤੇ ਪਲਾਸਟਿਕ ਦੇ ਢੱਕਣ ਆਦਿ ਨਾਲ ਸਜਾਵਟ ਲਈ ਸੁੰਦਰ ਵਸਤੂਆਂ ਬਣਾਉਣ ਲਈ ਕੀਤੀ। ਪੋਸਟਰ ਲਾਂਚ ਕਰਨ ਦੀ ਰਸਮ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ, ਡਾ. ਸਤੀਸ਼ ਬਾਂਸਲ (ਡੀਨ ਅਕਾਦਮਿਕ) ਅਤੇ ਰਜਿਸਟਰਾਰ ਡਾ. ਦਿਨੇਸ਼ ਸ਼ਰਮਾ ਨੇ ਕੀਤੀ ਡਾ. ਪਰਵਿੰਦਰ ਸਿੰਘ ਨੇ ਕੇਂਦਰੀ ਲਾਇਬਰੇਰੀ ਦੇ ਸਟਾਫ਼ ਵੱਲੋਂ ਇਸ ਵਿਚਾਰ ਨੂੰ ਅੱਗੇ ਵਧਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਡੀਨ, ਪ੍ਰਿੰਸੀਪਲ, ਫੈਕਲਟੀ ਅਤੇ ਵਿਦਿਆਰਥੀਆਂ ਦੇ ਨਾਲ ਬਹੁਤ ਸਾਰੇ ਐੱਚਓਡੀਜ਼ ਨੇ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਪ੍ਰਸ਼ੰਸਾ ਕੀਤੀ। ਕੇਂਦਰੀ ਲਾਇਬਰੇਰੀ ਨੇ ਵੱਖ-ਵੱਖ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਅਤੇ ਜਿਨ੍ਹਾਂ ਨੇ ਦਰਸਾਇਆ ਕਿ ਇਹ ਇਕ ਸਧਾਰਨ ਪਰ ਪ੍ਰਭਾਵਸ਼ਾਲੀ ਤਰੀਕਾ ਹੈ। ਚੀਫ਼ ਲਾਇਬਰੇਰੀਅਨ ਸਾਕਸ਼ੀ ਬਹਿਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਵੱਧ ਰਹੇ ਈ-ਵੇਸਟ ਦੇ ਮੁੱਦੇ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨਾਂ ਇਕ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ, ਜਿਸ ਵਿਚ ਕੁੱਝ ਵਿਸ਼ਵ ਪ੍ਰਸਿੱਧ ਕਲਾਕਾਰਾਂ ਅਤੇ ਈ-ਕੂੜੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੇ ਸ਼ਾਨਦਾਰ ਕੰਮ ਨੂੰ ਪ੍ਰਦਰਸ਼ਿਤ ਕੀਤਾ। ਸਾਕਸ਼ੀ ਬਹਿਲ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਪੁਰਾਣੀਆਂ ਸੀਡੀਜ਼ ਅਤੇ ਡੀਵੀਡੀਜ਼ ਨੂੰ ਰੱਦੀ ਵਿਚ ਸੁੱਟਣ ਦੀ ਬਜਾਏ ਇਨ੍ਹਾਂ ਨੂੰ ਸੁੰਦਰ ਸਜਾਵਟ ਵਿਚ ਬਦਲਿਆ ਜਾ ਸਕਦਾ ਹੈ।
Leave a Reply