ਕੈਨੇਡਾ ਜਿਨਸੀ ਸੋਸ਼ਣ ਮਾਮਲਾ: ਪੰਜ ਸਾਬਕਾ ਹਾਕੀ ਖਿਡਾਰੀ ਬੇਦੋਸ਼ ਕਰਾਰ
- ਦੇਸ਼
- (Asia/Kolkata)
ਕੈਨੇਡਾ : ਯੌਨ ਸ਼ੋਸ਼ਣ ਮਾਮਲੇ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੈਸ਼ਨਲ ਹਾਕੀ ਲੀਗ ਨਾਲ ਸੰਬੰਧਿਤ ਪੰਜ ਸਾਬਕਾ ਹਾਕੀ ਖਿਡਾਰੀਆਂ ਨੂੰ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ 2018 ’ਚ ਓਂਟਾਰੀਓ ’ਚ ਵਾਪਰੀ ਇਕ ਘਟਨਾ ’ਚ ਇਕ ਔਰਤ ਵਲੋਂ ਉਕਤ ਖਿਡਾਰੀਆਂ ’ਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਮਗਰੋਂ ਅਦਾਲਤ ’ਚ ਪੁੱਜੇ ਇਸ ਮਾਮਲੇ ਦੌਰਾਨ ਮਾਨਯੋਗ ਅਦਾਲਤ ਵਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ।
ਇਸ ਦੌਰਾਨ ਸਬੂਤਾਂ ਦੀ ਘਾਟ ਕਾਰਨ ਉਕਤ ਪੰਜਾਂ ਖਿਡਾਰੀਆਂ ਨੂੰ ਬਰੀ ਕਰ ਦਿਤਾ ਗਿਆ। ਦੂਸਰੇ ਪਾਸੇ ਨੈਸ਼ਨਲ ਹਾਕੀ ਲੀਗ ਵਲੋਂ ਅਪਣੇ ਪੱਧਰ ’ਤੇ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਣ ਦਾ ਫ਼ੈਸਲਾ ਬਰਕਰਾਰ ਰਖਿਆ ਗਿਆ ਹੈ।
#CanadaHockey #SexualAssaultCase #HockeyPlayersAcquitted #BreakingNews #SportsUpdate #CanadaNews
Leave a Reply