ਡਾ.ਅਵਿਨਾਸ਼ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੱਲ ਰਹੇ ਹਨ ਨਸ਼ਾ ਮੁਕਤੀ ਦੇ ਪ੍ਰੋਗਰਾਮ - ਗੁਰਸੇਵਕ ਕਮਾਲਪੁਰ

ਡਾ.ਅਵਿਨਾਸ਼ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੱਲ ਰਹੇ ਹਨ ਨਸ਼ਾ ਮੁਕਤੀ ਦੇ ਪ੍ਰੋਗਰਾਮ - ਗੁਰਸੇਵਕ ਕਮਾਲਪੁਰ

(ਜਗਸੀਰ ਸਿੰਘ ) - ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਦੇ ਸੰਗਰੂਰ ਯੂਨਿਟ ਵੱਲੋਂ ਅੱਜ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਫਤਿਹਗੜ੍ਹ ਵਿਖੇ ਨਸ਼ਾ ਮੁਕਤੀ ਦਾ ਇੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਨਸ਼ਾ ਮੁਕਤੀ ਚੇਤਨਾ ਸੰਘ ਦੇ ਸਟੇਟ ਮੀਡੀਆ ਇਚਾਰਜ ਡਾ ਅਵਿਨਾਸ਼ ਰਾਣਾ ਵਿਸ਼ੇਸ਼ ਰੂਪ ਵਿੱਚ ਪਹੁੰਚੇ, ਉਹਨਾਂ ਆਪਣੇ ਭਾਸ਼ਣ ਦੌਰਾਨ ਬੋਲਦੇ ਕਿਹਾ ਕਿ ਨਸ਼ਾ ਮੁਕਤ ਇਕੱਲੀਆਂ ਸਰਕਾਰਾਂ ਨਹੀਂ ਕਰ ਸਕਦੀਆਂ, ਨਸ਼ਾ ਮੁਕਤੀ ਲਈ ਪੰਜਾਬ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ, ਉਹਨਾਂ ਦੱਸਿਆ ਕਿ ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਨਸ਼ਾ ਹੀ ਬਣਦਾ ਜਾ ਰਿਹਾ ਹੈ। ਨਸ਼ੇ ਤੋਂ ਨੌਜਵਾਨਾਂ ਨੂੰ ਬਚਾਉਣਾ ਸਾਡੀਆਂ ਮੁਢਲੀਆਂ ਲੋੜਾਂ ਵਿੱਚੋਂ ਸਭ ਤੋਂ ਵੱਡੀ ਅਤੇ ਅਹਿਮ ਲੋੜ ਹੈ, ਇਸ ਸਮੇਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਅੱਜ ਬੇਹਦ ਖੁਸ਼ੀ ਹੈ ਕਿ ਸਾਡੇ ਸਕੂਲ ਵਿੱਚ ਦੂਸਰੀ ਵਾਰ ਇਹ ਸਮਾਗਮ ਹੋ ਰਿਹਾ ਹੈ ਅਤੇ ਇਸ ਦੇ ਨਾਲ ਬੱਚਿਆਂ ਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਇਸ ਸਮੇਂ ਜਗਵਿੰਦਰ ਸਿੰਘ ਪੁਲਿਸ ਇੰਸਪੈਕਟਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ, ਇਸ ਉਪਰੰਤ ਨਸ਼ਾ ਮੁਕਤੀ ਚੇਤਨਾ ਸੰਘ ਸੰਗਰੂਰ ਦੇ ਪ੍ਰਧਾਨ ਜੱਸੀ ਧਰਮਗੜ੍ਹ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਇਹ ਆਖਿਆ ਕਿ ਉਹਨਾਂ ਦਾ ਜ਼ਿੰਦਗੀ ਦਾ ਮੁੱਖ ਟੀਚਾ ਸਿਰਫ ਤੇ ਸਿਰਫ ਸਫਲਤਾ ਹੋਣੀ ਚਾਹੀਦੀ ਹੈ, ਗੁਰਸੇਵਕ ਸਿੰਘ ਕਮਾਲਪੁਰ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰੀਤੀ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਬੱਚਿਆਂ ਨੇ ਨਸ਼ਾ ਮੁਕਤੀ ਲਈ ਸੌ ਖਾਧੀ ਅਤੇ ਇਸ ਗੱਲ ਦਾ ਪ੍ਰਣ ਲਿਆ ਕਿ ਉਹ ਨਾ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਪਰਿਵਾਰ ਦੇ ਵਿਅਕਤੀ ਨੂੰ ਕਰਨ ਦੇਣਗੇ ।ਇਸ ਸਮਾਗਮ ਵਿੱਚ 300 ਤੋਂ ਵਧੇਰੇ ਸੀਨੀਅਰ ਬੱਚਿਆਂ ਨੇ ਭਾਗ ਲਿਆ।