ਇਜ਼ਰਾਈਲੀ ਹਮਲੇ ‘ਚ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਮੇਨੀ ਜ਼ਖਮੀ
- ਵਿਦੇਸ਼
- (Asia/Kolkata)
Israel ਅਤੇ Iran ਵਿਚਕਾਰ ਚੱਲ ਰਹੇ ਯੁੱਧ ਦੇ ਦੌਰਾਨ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਦੇ ਨਵੇਂ ਸੁਪਰੀਮ ਲੀਡਰ Mojtaba Khamenei ਯੁੱਧ ਦੇ ਪਹਿਲੇ ਦਿਨ ਹੋਏ ਇੱਕ ਹਮਲੇ ਵਿੱਚ ਜ਼ਖਮੀ ਹੋ ਗਏ ਸਨ। ਇਹ ਜਾਣਕਾਰੀ ਇਜ਼ਰਾਈਲੀ ਮੀਡੀਆ ਸੰਸਥਾ Ynet ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇੱਕ ਇਜ਼ਰਾਈਲੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ ਮੋਜਤਬਾ ਖਮੇਨੀ ਨੂੰ ਚੋਟਾਂ ਆਈਆਂ ਸਨ। ਹਾਲਾਂਕਿ ਇਜ਼ਰਾਈਲੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਇਸੀ ਕਾਰਨ ਮੋਜਤਬਾ ਖਮੇਨੀ ਅਜੇ ਤੱਕ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਏ ਹਨ। ਇਸ ਤੋਂ ਪਹਿਲਾਂ The New York Times ਦੀ ਇੱਕ ਰਿਪੋਰਟ ਵਿੱਚ ਵੀ ਕਿਹਾ ਗਿਆ ਸੀ ਕਿ ਹਮਲੇ ਦੌਰਾਨ ਉਨ੍ਹਾਂ ਨੂੰ ਲੱਤ ਵਿੱਚ ਸੱਟ ਲੱਗੀ ਸੀ। ਹਾਲਾਂਕਿ ਸੱਟ ਦੀ ਗੰਭੀਰਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ ਸੀ। ਰਿਪੋਰਟਾਂ ਅਨੁਸਾਰ ਮੋਜਤਬਾ ਖਮੇਨੀ ਇਸ ਸਮੇਂ ਸੁਰੱਖਿਆ ਕਾਰਨਾਂ ਕਰਕੇ ਇੱਕ ਸੁਰੱਖਿਅਤ ਅਤੇ ਗੁਪਤ ਥਾਂ ‘ਤੇ ਰਹਿ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਠਿਕਾਣੇ ਬਾਰੇ ਕੋਈ ਸਰਕਾਰੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
Leave a Reply