ਪੁਲਿਸ ਨੇ ਖਾਲੀ ਕਰਵਾਇਆ ਲੁਧਿਆਣਾ ਕੋਰਟ ਕੰਪਲੈਕਸ
- ਲੁਧਿਆਣਾ
- (Asia/Kolkata)
ਲੁਧਿਆਣਾ, ਪੰਜਾਬ (Breaking News) ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਈਮੇਲ ਰਾਹੀਂ ਮਿਲੀਆਂ ਬੰਬ ਧਮਕੀਆਂ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਹਾਈ ਅਲਰਟ ‘ਤੇ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅੱਜ ਲੁਧਿਆਣਾ ਵਿੱਚ ਕੋਰਟ ਕੰਪਲੈਕਸ ਖਾਲੀ ਕਰਵਾ ਲਿਆ ਹੈ। ਬਾਰ ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਉਹ ਉਸ ਪਾਸੇ ਨਾ ਜਾਣ ਅਤੇ ਪੁਲਿਸ ਨੂੰ ਕਾਰਵਾਈ ‘ਚ ਸਹਿਯੋਗ ਦੇਣ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਈਮੇਲ ਰਾਹੀਂ ਬੰਬ ਧਮਕੀਆਂ ਮਿਲ ਰਹੀਆਂ ਹਨ। ਜਿਸ ਕਾਰਨ ਪੰਜਾਬ ਪੁਲਿਸ ਅਲਰਟ ‘ਤੇ ਹੈ। ਅੱਜ ਹੀ ਸਵੇਰੇ ਪੰਜਾਬ ਦੀਆਂ ਚਾਰ ਜ਼ਿਲ੍ਹਾ ਅਦਾਲਤਾਂ ਫਿਰੋਜ਼ਪੁਰ, ਮੋਗਾ, ਫਰੀਦਕੋਟ ਅਤੇ ਰੋਪੜ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਸਾਵਧਾਨੀ ਵੱਜੋਂ ਅਲਰਟ ‘ਤੇ ਚੱਲ ਰਹੀ ਹੈ।
Leave a Reply