ਸਮੁੰਦਰ ਵਿੱਚ ਪਲਟੀ ਸਪੀਡਬੋਟ, ਉਦਯੋਗਪਤੀ ਗੌਤਮ ਸਿੰਘਾਨੀਆ ਨੂੰ ਮਾਮੂਲੀ ਸੱਟਾਂ
- ਦੇਸ਼
- (Asia/Kolkata)
ਮਾਲਦੀਵ ਵਿੱਚ ਸਪੀਡਬੋਟ ਪਲਟਣ ਦੀ ਘਟਨਾ ਵਿੱਚ ਰੇਮੰਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮੁੰਬਈ ਏਅਰਲਿਫਟ ਕੀਤਾ ਗਿਆ, ਜਿੱਥੇ ਉਹ ਇਸ ਵੇਲੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੇ ਬੁਲਾਰੇ ਮੁਤਾਬਕ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਹਾਦਸੇ ਸਮੇਂ ਸਪੀਡਬੋਟ ‘ਤੇ ਉਨ੍ਹਾਂ ਦੇ ਨਾਲ ਭਾਰਤ ਦੇ ਪ੍ਰਸਿੱਧ ਰੈਲੀ ਡਰਾਈਵਰ ਹਰੀ ਸਿੰਘ ਅਤੇ ਇੱਕ ਹੋਰ ਦੋਸਤ ਵੀ ਸਵਾਰ ਸਨ, ਜੋ ਅਜੇ ਤੱਕ ਲਾਪਤਾ ਹਨ। ਸਥਾਨਕ ਪ੍ਰਸ਼ਾਸਨ ਨੇ ਖਦਸ਼ਾ ਜਤਾਇਆ ਹੈ ਕਿ ਲੰਬੇ ਸਮੇਂ ਤੱਕ ਲਾਪਤਾ ਰਹਿਣ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ ਮਾਲਦੀਵ ਦੇ ਫੇਲਿਧੂ ਐਟੋਲ ਦੇ ਨੇੜੇ ਵਾਪਰਿਆ। ਦੁਰਘਟਨਾ ਤੱਟ ਤੋਂ ਲਗਭਗ 2 ਨੌਟੀਕਲ ਮੀਲ ਦੀ ਦੂਰੀ ‘ਤੇ ਹੋਈ। ਸਪੀਡਬੋਟ ‘ਤੇ ਕੁੱਲ 7 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਕੈਪਟਨ ਅਤੇ ਗੌਤਮ ਸਿੰਘਾਨੀਆ ਸਮੇਤ 5 ਭਾਰਤੀ, ਇੱਕ ਬ੍ਰਿਟਿਸ਼ ਅਤੇ ਇੱਕ ਰੂਸੀ ਨਾਗਰਿਕ ਸ਼ਾਮਲ ਸਨ। ਹਾਦਸੇ ਤੋਂ ਬਾਅਦ ਰੈਸਕਿਊ ਟੀਮਾਂ ਵੱਲੋਂ ਲਾਪਤਾ ਭਾਰਤੀਆਂ ਦੀ ਭਾਲ ਲਈ ਤਲਾਸ਼ ਅਭਿਆਨ ਜਾਰੀ ਹੈ।
Leave a Reply