ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਲਈ ਰੱਖਿਆ ਨੀਂਹ ਪੱਥਰ

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਲਈ ਰੱਖਿਆ ਨੀਂਹ ਪੱਥਰ

ਖਰੜ : ਪਿੰਡ ਬਡਾਲੀ ਵਿਖੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀਂ ਬਣਨ ਜਾ ਰਹੀ ਇਮਾਰਤ ਦਾ ਕੰਮ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਆਪਣੇ ਕਰ ਕਮਲਾ ਨਾਲ ਗੁਰੂ ਮਹਾਰਾਜ ਦੇ ਚਰਨਾਂ ’ਚ ਅਰਦਾਸ ਕਰਕੇ ਗੁਰੂਘਰ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇਂ ਬਾਬਾ ਜੀ ਨੇ ਸੰਗਤ ਨੂੰ ਸਹਿਯੋਗ ਦੇਣ ਲਈ ਵੀ ਕਿਹਾ। ਇਸ ਮੌਕੇ ਕੌਂਸਲਰ ਜਸਵੀਰ ਸਿੰਘ ਨੇ ਕਿਹਾ ਕੇ ਪਹਿਲਾਂ ਬਣੀ ਗੁਰੂਘਰ ਦੀ ਬਿਲਡਿੰਗ ਬਿਰਧ ਹੋ ਚੁੱਕੀ ਸੀ। ਇਸ ਕਰਕੇ ਪਿੰਡ ਦੀ ਸੰਗਤ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਵੀਂ ਬਿਲਡਿੰਗ ਬਣਾਉਣ ਦਾ ਫ਼ੈਸਲਾ ਲਿਆ। ਇਸ ਮੌਕੇ ਅਰਜਨ ਸਿੰਘ ਕਾਸਲ, ਹਰਮਿੰਦਰ ਸਿੰਘ ਮਾਵੀ, ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਬਡਾਲਾ, ਭਾਈ ਰਣਧੀਰ ਸਿੰਘ ਖ਼ਾਲਸਾ, ਭਾਈ ਬਲਵੀਰ ਸਿੰਘ ਖ਼ਾਲਸਾ, ਭਾਈ ਹਰਪਾਲ ਸਿੰਘ ਖ਼ਾਲਸਾ, ਭਾਈ ਲਖਵੀਰ ਸਿੰਘ ਖ਼ਾਲਸਾ, ਗੁਰਕੀਰਤ ਸਿੰਘ ਸੇਵਾਦਾਰ, ਕੁਲਦੀਪ ਸਿੰਘ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।