ਟੀਐਮਸੀ ਸਦਨ ਛੱਡੀ, ਮੰਤਰੀਆਂ ਦੇ ਬਿਆਨਾਂ ‘ਤੇ ਵਿਰੋਧ

ਟੀਐਮਸੀ ਸਦਨ ਛੱਡੀ, ਮੰਤਰੀਆਂ ਦੇ ਬਿਆਨਾਂ ‘ਤੇ ਵਿਰੋਧ

ਪੱਛਮੀ ਬੰਗਾਲ ਦੇ ਬਕਾਇਆ ਫੰਡ ਜਾਰੀ ਨਾ ਕਰਨ ’ਤੇ ਜਤਾਇਆ ਰੋਸ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰਾਂ ਨੇ ਪੱਛਮੀ ਬੰਗਾਲ ਲਈ ਕੇਂਦਰ ਸਰਕਾਰ ਵੱਲੋਂ ਬਕਾਇਆ ਫੰਡ ਜਾਰੀ ਨਾ ਕਰਨ ’ਤੇ ਰਾਜ ਸਭਾ ਵਿੱਚ ਵਿਰੋਧ ਜ਼ਾਹਰ ਕੀਤਾ ਅਤੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਕਆਊਟ ਕਰ ਦਿੱਤਾ। ਵਾਕਆਊਟ ਤੋਂ ਬਾਅਦ ਟੀਐਮਸੀ ਦੀ ਰਾਜ ਸਭਾ ਵਿੱਚ ਉਪ ਆਗੂ ਸਾਗਰਿਕਾ ਘੋਸ਼ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਲਗਪਗ 2 ਲੱਖ ਕਰੋੜ ਰੁਪਏ ਦੀ ਰਕਮ ਦੇਣੀ ਹੈ। ਉਨ੍ਹਾਂ ਕਿਹਾ ਕਿ ਇਹ ਬਕਾਇਆ ਰਕਮ ਮਨਰੇਗਾ, ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਸਕੀਮਾਂ ਨਾਲ ਸਬੰਧਤ ਹੈ। ਸਾਗਰਿਕਾ ਘੋਸ਼ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਪੱਛਮੀ ਬੰਗਾਲ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ, ਜੋ ਸੂਬੇ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕੇਂਦਰ-ਰਾਜ ਸਬੰਧਾਂ ਅਤੇ ਸੰਘੀ ਢਾਂਚੇ ਦੀ ਉਲੰਘਣਾ ਹੈ, ਜੋ ਸੰਵਿਧਾਨ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਟੀਐਮਸੀ ਨੇ ਸੰਸਦ ਦੇ ਮੰਚ ’ਤੇ ਇਹ ਮੁੱਦਾ ਚੁੱਕਿਆ ਅਤੇ ਵਾਕਆਊਟ ਕੀਤਾ।