ਦਿੱਲੀ-ਐੱਨ ਸੀ ਆਰ ਵਿੱਚ ਭੂਚਾਲ ਦੇ ਝਟਕੇ
- ਦੇਸ਼
- (Asia/Kolkata)
ਨਵੀਂ ਦਿੱਲੀ,
ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕਾਂ ਵਿੱਚ ਕੁਝ ਸਮੇਂ ਲਈ ਸਹਿਮ ਦਾ ਮਾਹੌਲ ਬਣ ਗਿਆ।
ਭੂਚਾਲ ਦੀ ਤੀਬਰਤਾ ਅਤੇ ਕੇਂਦਰ ਬਾਰੇ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ। ਭੂਚਾਲ ਵਿਗਿਆਨ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਦੇ ਅੱਜ ਦੇ ਰਿਕਾਰਡ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਗੁਆਂਢੀ ਖੇਤਰਾਂ ਵਿੱਚ ਕਈ ਭੂਚਾਲ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਵਿੱਚ 3.8 ਅਤੇ 4.0 ਤੀਬਰਤਾ ਦੇ ਝਟਕੇ ਵੀ ਸ਼ਾਮਲ ਹਨ।
ਦਿੱਲੀ-ਐਨਸੀਆਰ ਵਿੱਚ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਕੁਝ ਲੋਕਾਂ ਨੇ ਹਲਕੇ ਝਟਕੇ ਮਹਿਸੂਸ ਹੋਣ ਦੀ ਗੱਲ ਕਹੀ, ਜਦਕਿ ਕੁਝ ਨੇ ਝਟਕੇ ਸਪੱਸ਼ਟ ਤੌਰ ’ਤੇ ਮਹਿਸੂਸ ਕਰਨ ਦੀ ਗੱਲ ਆਖੀ।
ਹੋਰ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ
ਐਨਸੀਐਸ ਦੇ ਰਿਕਾਰਡ ਮੁਤਾਬਕ ਅੱਜ ਸਵੇਰੇ ਅਸਾਮ ਦੇ ਨਗਾਓਂ ਵਿੱਚ 4.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਦਾ ਕੇਂਦਰ ਤੇਜ਼ਪੁਰ ਤੋਂ ਲਗਭਗ 36 ਕਿਲੋਮੀਟਰ ਦੱਖਣ-ਪੂਰਬ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਮਣੀਪੁਰ ਦੇ ਤਾਮੇਂਗਲੋਂਗ ਵਿੱਚ 2.9, ਮੇਘਾਲਿਆ ਦੇ ਵੈਸਟ ਖਾਸੀ ਹਿਲਜ਼ ਵਿੱਚ 3.1 ਅਤੇ ਭੂਟਾਨ ਵਿੱਚ 2.6 ਤੀਬਰਤਾ ਦੇ ਝਟਕੇ ਦਰਜ ਹੋਏ।
Leave a Reply