ਮਨੀਮਾਜਰਾ ਵਿੱਚ ਵੱਡੀ ਵਾਰਦਾਤ, ਖੜੀ ਕਾਰ ‘ਚੋਂ ਲਾਸ਼ ਬਰਾਮਦ

ਮਨੀਮਾਜਰਾ ਵਿੱਚ ਵੱਡੀ ਵਾਰਦਾਤ, ਖੜੀ ਕਾਰ ‘ਚੋਂ ਲਾਸ਼ ਬਰਾਮਦ

 ਮੁਰੰਮਤ ਲਈ ਆਈ ਸੀ ਗੱਡੀ ਚੰਡੀਗੜ੍ਹ, ਮਨੀਮਾਜਰਾ ਮੋਟਰ ਮਾਰਕੀਟ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਵਿਅਕਤੀ ਦੀ ਲਾਸ਼ ਇੱਕ ਖੜ੍ਹੀ ਕਾਰ ਵਿੱਚੋਂ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਕਾਰ ਨੂੰ ਕੁਝ ਦਿਨ ਪਹਿਲਾਂ ਮੋਟਰ ਮਾਰਕੀਟ ਦੇ ਇੱਕ ਮਕੈਨਿਕ ਕੋਲ ਮੁਰੰਮਤ ਲਈ ਲਿਆਂਦਾ ਗਿਆ ਸੀ। ਬੁੱਧਵਾਰ ਨੂੰ ਜਦੋਂ ਕਾਰ ਖੋਲ੍ਹੀ ਗਈ ਤਾਂ ਅੰਦਰ ਇੱਕ ਲਾਸ਼ ਮਿਲੀ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮ੍ਰਿਤਕ ਦੀ ਪਛਾਣ ਸੰਤ ਲਾਲ (35 ਸਾਲ) ਵਜੋਂ ਕੀਤੀ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਸ ਮਾਮਲੇ ‘ਚ ਸਬੂਤ ਇਕੱਠੇ ਕਰਨ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਪੁਲਿਸ ਇਸ ਵੇਲੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।