ਪੰਜਾਬ ਨੈਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਪਟਿਆਲਾ ਇਕਾਈ ਦੀ ਚੋਣ ਸੰਪੰਨ
- ਸੰਗਰੂਰ
- (Asia/Kolkata)
ਸਤੀਸ਼ ਅਹਲਾਵਤ ਦੁਬਾਰਾ ਚੁਣੇ ਗਏ ਪ੍ਰਧਾਨ (ਜਗਸੀਰ ਸਿੰਘ) -ਏ ਆਈ ਬੀ ਓ ਸੀ ਦਫ਼ਤਰ,ਐਸ ਐਸ ਟਿ ਨਗਰ, ਪਟਿਆਲਾ ਵਿਖੇ ਪੰਜਾਬ ਨੇਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਪਟਿਆਲਾ ਇਕਾਈ ਦੀ ਚੋਣ ਸਫਲਤਾਪੂਰਵਕ ਸੰਪੰਨ ਹੋਈ। ਇਸ ਸਬੰਧੀ ਸਹਾਇਕ ਚੋਣ ਅਧਿਕਾਰੀ ਸ਼੍ਰੀਮਤੀ ਮੁਕਤਾ ਮੰਧਾਰ ਨੇ ਦੱਸਿਆ ਕਿ ਆਲ ਇੰਡੀਆ ਪੰਜਾਬ ਨੇਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਦੀ ਪਟਿਆਲਾ ਸਰਕਲ ਇਕਾਈ ਲਈ ਆਉਣ ਵਾਲੇ ਤਿੰਨ ਸਾਲਾਂ (2026 ਤੋਂ 2029) ਲਈ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਲੋਕਤੰਤਰਿਕ ਪ੍ਰਕਿਰਿਆ ਅਧੀਨ ਕਰਵਾਏ ਗਏ। ਇਹ ਚੋਣ ਦੋ ਵਾਧੂ ਚੋਣ ਅਧਿਕਾਰੀਆਂ ਦੀ ਦੇਖਰੇਖ ਵਿੱਚ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋਏ। ਚੋਣ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਉਨ੍ਹਾਂ ਦੱਸਿਆ ਕਿ: ਸ਼੍ਰੀ ਸਤੀਸ਼ ਅਹਲਾਵਤ ਨੂੰ ਅਗਲੇ ਤਿੰਨ ਸਾਲਾਂ ਲਈ ਦੁਬਾਰਾ ਪ੍ਰਧਾਨ ਚੁਣਿਆ ਗਿਆ।ਸ਼੍ਰੀ ਪੁਨੀਤ ਵਰਮਾ ਨੂੰ ਮਹਾਸਚਿਵ (ਸੈਕਟਰੀ) ਚੁਣਿਆ ਗਿਆ। ਸ਼੍ਰੀ ਕਪਿਲ ਸ਼ਰਮਾ ਨੂੰ ਖਜਾਨਚੀ (ਟ੍ਰੇਜ਼ਰਰ) ਚੁਣਿਆ ਗਿਆ।ਇਸ ਮੌਕੇ ਤੇ ਬੋਲਦਿਆਂ ਸ਼੍ਰੀ ਸਤੀਸ਼ ਅਹਲਾਵਤ, ਪ੍ਰਧਾਨ ਪਟਿਆਲਾ ਇਕਾਈ ਨੇ ਆਪਣੀ ਨਵ-ਚੁਣੀ ਟੀਮ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਅਤੇ ਸਮਰਪਿਤ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਟਿਆਲਾ ਸਰਕਲ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਥੀਆਂ ਨੇ ਉਨ੍ਹਾਂ ਦੀ ਟੀਮ ‘ਤੇ ਜੋ ਭਰੋਸਾ ਜਤਾਇਆ ਹੈ, ਉਸ ਲਈ ਉਹ ਦਿਲੋਂ ਆਭਾਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਇਸ ਭਰੋਸੇ ‘ਤੇ ਖਰਾ ਉਤਰਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਸੰਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲਾਂ ਦੀ ਤਰ੍ਹਾਂ ਹੀ ਸਰਕਲ ਦੇ ਸਾਰੇ ਅਧਿਕਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਪ੍ਰਤੀਬੱਧ ਰਹੇਗੀ ਅਤੇ ਪੰਜਾਬ ਨੇਸ਼ਨਲ ਬੈਂਕ ਪਟਿਆਲਾ ਸਰਕਲ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨ ਕਰੇਗੀ ਤਾਂ ਜੋ ਸੰਸਥਾ ਦਾ ਨਾਮ ਹੋਰ ਵੀ ਮਾਣਯੋਗ ਬਣੇ। ਉਨ੍ਹਾਂ ਕਿਹਾ ਕਿ ਆਲ ਇੰਡੀਆ ਪੰਜਾਬ ਨੇਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਦਾ ਮੂਲ ਮੰਤਰ ਰਾਸ਼ਟਰ ਪਹਿਲਾਂ, ਸੰਸਥਾ ਦੂਜੀ ਅਤੇ ਵਿਅਕਤੀ ਆਖ਼ਿਰ ਵਿੱਚ ਹੈ ਇਸ ਮੌਕੇ ‘ ਸ਼੍ਰੀ ਪੁਨੀਤ ਵਰਮਾ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਨੇਸ਼ਨਲ ਬੈਂਕ ਅਤੇ ਐਸੋਸੀਏਸ਼ਨ ਆਪਸੀ ਸਹਿਯੋਗ ਅਤੇ ਸਮਨਵਯ ਨਾਲ ਕੰਮ ਕਰਦੇ ਹਨ, ਜਿਸ ਨਾਲ ਅਧਿਕਾਰੀਆਂ ਦੇ ਹਿਤਾਂ ਦੀ ਰੱਖਿਆ ਦੇ ਨਾਲ ਨਾਲ ਬੈਂਕ ਦੀ ਤਰੱਕੀ ਵਿੱਚ ਵੀ ਮਹੱਤਵਪੂਰਣ ਯੋਗਦਾਨ ਮਿਲਦਾ ਹੈ। ਇਸ ਮੌਕੇ ‘ਤੇ ਨਵ-ਚੁਣੀ ਟੀਮ ਦੇ ਮੈਂਬਰ ਸ਼੍ਰੀ ਨਵਸੁਖ ਸ਼ੈੱਟੀ, ਸ਼੍ਰੀ ਕਪਿਲ ਸ਼ਰਮਾ, ਸ਼੍ਰੀ ਸੰਜੈ ਮਿਗਲਾਨੀ, ਸ਼੍ਰੀ ਭੂਪੇਸ਼ ਮੰਗਲਾ, ਸ਼੍ਰੀ ਪੁਨੀਤ ਕਾਦਜੀ, ਸ਼੍ਰੀ ਗੌਰਵ ਸਿੰਗਲਾ, ਸ਼੍ਰੀਮਤੀ ਹਰਮੀਤ ਕੌਰ ਅਤੇ ਸ਼੍ਰੀਮਤੀ ਗਗਨਪ੍ਰੀਤ ਕੌਰ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ। ਅੰਤ ਵਿੱਚ ਸ਼੍ਰੀ ਪੁਨੀਤ ਵਰਮਾ ਨੇ ਮੌਜੂਦ ਸਾਰੇ ਪ੍ਰੈੱਸ ਪ੍ਰਤਿਨਿਧੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਾਥੀਆਂ ਦਾ ਸਵਾਗਤ ਕੀਤਾ।
Leave a Reply