ਦੇਸ਼ ਭਗਤ ਗਲੋਬਲ ਸਕੂਲ ਦਾ ਸਾਲਾਨਾ ਦਿਵਸ ਸਮਾਗਮ ਮਨਾਇਆ
- ਪੰਜਾਬ
- (Asia/Kolkata)
ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ ਸਾਲਾਨਾ ਦਿਵਸ ਸਮਾਗਮ ਮਨਾਇਆ ਗਿਆ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਚਾਂਸਲਰ ਦੇ ਸਲਾਹਕਾਰ ਡਾ: ਵਰਿੰਦਰ ਸਿੰਘ ਅਤੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਦਾ ਪ੍ਰਿੰਸੀਪਲ ਇੰਦੂ ਸ਼ਰਮਾ ਸਟਾਫ਼ ਅਤੇ ਵਿਦਿਆਰਥੀਆਂ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਚਾਂਸਲਰ ਅਤੇ ਪ੍ਰੋ-ਚਾਂਸਲਰ, ਵਾਈਸ ਪ੍ਰੈਜ਼ੀਡੈਂਟ, ਪ੍ਰਿੰਸੀਪਲ ਅਤੇ ਹੋਰ ਸਨਮਾਨਿਤ ਮਹਿਮਾਨਾਂ ਵੱਲੋਂ ਦੀਪ ਜਗਾ ਕੇ ਕੀਤੀ ਗਈ। ਪਹਿਲਾਂ ਡੀਬੀਯੂ ਗੀਤ ਤੇ ਫਿਰ ਗਣੇਸ਼ ਵੰਦਨਾ ਹੋਈ। ਡੀਬੀਜੀਐੱਸ ਦੇ ਵਿਦਿਆਰਥੀਆਂ ਨੇ ਆਪਣੇ ਡਾਂਸਿੰਗ ਅਤੇ ਸਾਲਾਨਾ ਦਿਵਸ ਸੱਭਿਆਚਾਰਕ ਮੇਲੇ ਦੌਰਾਨ ਵੱਖ-ਵੱਖ ਡਾਂਸ ਪੇਸ਼ ਕਰ ਕੇ ਆਪਣੀ ਅਦਾਕਾਰੀ ਦੇ ਹੁਨਰ ਨਾਲ ਸਟੇਜ ’ਤੇ ਆ ਗਏ। ਸਵਾਗਤੀ ਗੀਤ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਫ਼ੌਜ ਦੇ ਜਵਾਨਾਂ ਦੀ ਕੁਰਬਾਨੀ ’ਤੇ ਆਧਾਰਿਤ ਡਾਂਸ ਅਤੇ ਨਾਟਕ ਪੇਸ਼ ਕੀਤੇ ਗਏ। ਹਾਜ਼ਰੀਨ ਨੇ ਵੱਖ-ਵੱਖ ਨਾਚਾਂ ਜਿਵੇਂ ਕਿ ਹਿਪ-ਹੋਪ, ਕਾਲਬੇਲੀਆ, ਰੈਟਰੋ, ਗੋਸਟ ਡਾਂਸ, ਸਾਲਸਾ ਆਦਿ ਦਾ ਖ਼ੂਬ ਆਨੰਦ ਮਾਣਿਆ। ਹੈੱਡ ਬੁਆਏ ਤਨਮਯ ਅਰੋੜਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾ ਅਨੁਦੀਪ ਨੂੰ ਉਸ ਦੇ ਸਮਰਪਣ ਲਈ ਐੱਫਏਪੀ ਸਰਵੋਤਮ ਅਧਿਆਪਕ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਦੀਕਸ਼ਾ ਠਾਕੁਰ ਨੂੰ ਪੇਂਟਿੰਗ ਅਤੇ ਸਕੈਚਿੰਗ ਵਿੱਚ ਐਫਏਪੀ ਸਰਵੋਤਮ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਚੇਅਰਮੈਨ ਡਾ. ਜ਼ੋਰਾ ਸਿੰਘ ਨੇ ਸਮੂਹ ਮਾਪਿਆਂ ਦਾ ਉਨ੍ਹਾਂ ਦੇ ਸਹਿਯੋਗ ਅਤੇ ਸ਼ਮੂਲੀਅਤ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਇਸ ਸਫ਼ਲ ਸਮਾਗਮ ਦੇ ਆਯੋਜਨ ਲਈ ਪ੍ਰਿੰਸੀਪਲ, ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਅਖੀਰ ਵਿੱਚ ਰਾਸ਼ਟਰੀ ਗੀਤ ਗਾਇਆ ਗਿਆ।
Leave a Reply