ਪੰਜਾਬ ਦੇ ਸਕੂਲਾਂ ਦਾ ਨਵਾਂ ਟਾਈਮ ਟੇਬਲ ਜਾਰੀ, 31 ਮਾਰਚ ਤੱਕ ਲਾਗੂ ਰਹੇਗਾ

ਪੰਜਾਬ ਦੇ ਸਕੂਲਾਂ ਦਾ ਨਵਾਂ ਟਾਈਮ ਟੇਬਲ ਜਾਰੀ, 31 ਮਾਰਚ ਤੱਕ ਲਾਗੂ ਰਹੇਗਾ

ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਕਾਰਕ ਹੁਕਮ ਜਾਰੀ ਕੀਤੇ ਗਏ ਹਨ। ਨਵੇਂ ਸਮੇਂ ਅਨੁਸਾਰ ਇਹ ਬਦਲਾਅ 1 ਮਾਰਚ ਤੋਂ ਲਾਗੂ ਹੋ ਕੇ 31 ਮਾਰਚ ਤੱਕ ਜਾਰੀ ਰਹੇਗਾ। ਜਾਰੀ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਇਸਦੇ ਨਾਲ ਹੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਤੈਅ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਸੂਬੇ ਦੇ ਸਾਰੇ ਸੰਬੰਧਤ ਸਕੂਲਾਂ ਲਈ ਲਾਜ਼ਮੀ ਹੋਣਗੇ ਅਤੇ ਇਹ ਨਵਾਂ ਸ਼ਡਿਊਲ ਮਾਰਚ ਮਹੀਨੇ ਦੌਰਾਨ ਲਾਗੂ ਰਹੇਗਾ।