ਨਸ਼ਾ ਮੁਕਤੀ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਅਵਿਨਾਸ਼ ਰਾਣਾ

ਨਸ਼ਾ ਮੁਕਤੀ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਅਵਿਨਾਸ਼ ਰਾਣਾ

ਸੰਗਰੂਰ,31 ਦਸੰਬਰ (ਜਗਸੀਰ ਸਿੰਘ ) - ਨਸ਼ਾ ਮੁਕਤ ਚੇਤਨਾ ਸੰਘ ਤੇ ਲਾਈਫਲਾਈਨ ਟਰਸਟ ਵੱਲੋਂ ਸਾਂਝੇ ਰੂਪ ਵਿੱਚ ਮਲੇਰਕੋਟਲਾ ਵਿਖੇ ਇੱਕ ਨਸ਼ਾ ਮੁਕਤੀ ਕੈਂਪ ਦਾ ਆਯੋਜਨ ਕੀਤਾ ਗਿਆ, ਕੈਂਪ ਦਾ ਉਦਘਾਟਨ ਐਚਆਈਵੀ ਏਡਜ ਟੀਆਈ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਮੀਡੀਆ ਇੰਚਾਰਜ ਡਾ. ਅਵਿਨਾਸ਼ ਰਾਣਾ ਨੇ ਕੀਤਾ । ਇਸ ਸਮੇਂ ਮੰਚ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਨਸ਼ਾ ਮੁਕਤੀ ਲਈ ਸਾਡੀ ਸੰਸਥਾ ਲਗਾਤਾਰ ਮਲੇਰਕੋਟਲਾ ਵਿੱਚ ਕੰਮ ਕਰ ਰਹੀ ਹੈ, ਇਸ ਮੌਕੇ ਹਰਬਾਗ ਸਿੰਘ (ਪ੍ਰਧਾਨ ਨਸ਼ਾ ਮੁਕਤੀ ਚੇਤਨਾ ਸੰਘ ਮਲੇਰ ਕੋਟਲਾ) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਡੀ ਸੰਸਥਾ ਵੱਲੋਂ ਲਗਾਤਾਰ ਮਲੇਰ ਕੋਟਲਾ ਦੇ ਪਿੰਡਾਂ ਅਤੇ ਸਾਰੀਆਂ ਬਸਤੀਆਂ ਵਿੱਚ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਡਾ ਆਸ਼ੀਆ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਨਸ਼ੇ ਤੋਂ ਮੁਕਤ ਰਹਿ ਕੇ ਹੀ ਸਵਸਥ ਜੀਵਨ ਬਤੀਤ ਕੀਤਾ ਜਾ ਸਕਦਾ ਹੈ, ਮੁੱਖ ਮਹਿਮਾਨ ਡਾ ਅਵਿਨਾਸ਼ ਰਾਣਾ (ਪ੍ਰੋਜੈਕਟ ਡਾਇਰੈਕਟਰ ਐਚਆਈਵੀ ਏਡਸ ਟੀਆਈ) ਨੇ ਦੱਸਿਆ ਕਿ ਨਸ਼ਾ ਮੁਕਤੀ ਲਈ ਸਾਨੂੰ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਜਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨਸ਼ਾ ਗ੍ਰਸਤ ਹੋ ਰਹੇ ਹਨ ਉਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਮਲੇਰਕੋਟਲੇ ਜਿਲ੍ਹੇ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਲਗਾਤਾਰ ਕਾਲੇ ਪੀਲੀਏ ਦੇ ਮਰੀਜ਼ਾਂ ਦਾ ਵਧਣਾ ਅਤੇ ਐਚਆਈਵੀ ਏਡਜ ਦੇ ਮਰੀਜ਼ਾਂ ਦਾ ਵਧਣਾ ਇਸ ਇਲਾਕੇ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਇਸ ਮੌਕ ਪ੍ਰਸਿੱਧ ਸਮਾਜ ਸੇਵੀ ਗੁਰਸੇਵਕ ਸਿੰਘ ਕਮਾਲਪੁਰ, ਗੁਰਦੀਪ ਸਿੰਘ ,ਗੁਰਪ੍ਰੀਤ ਸਿੰਘ ,ਪੂਨਮ ਸ਼ਰਮਾ, ਸੁਨੀਤਾ ਰਾਣੀ, ਹਰਜੀਤ ਕੌਰ, ਹਰਦੀਪ ਸਿੰਘ ਸਤਨਾਮ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਇਲਾਕੇ ਦੇ ਪਤਵੰਤੇ ਸੱਜਣ ਅਤੇ ਬੁੱਧੀਜੀਵੀਆਂ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਨੇ ਸ਼ਿਰਕਤ ਕੀਤੀ।