Daily Suraj

ਪੰਜਾਬੀ

ਹੈਮਿਲਟਨ ਵਿੱਚ ਹਫਤੇ ਵਿੱਚ ਤੀਜੀ ਵਾਰੀ ਬਿਜਲੀ ਸਪਲਾਈ ਠੱਪ

28 Jan, 2026 02:43 PM

ਮੰਗਲਵਾਰ ਦੁਪਹਿਰ ਨੂੰ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਵਿੱਚ ਬਿਜਲੀ ਸਪਲਾਈ ਇੱਕ ਵਾਰੀ ਫਿਰ ਠੱਪ ਹੋ ਗਈ। ਅੱਠ ਦਿਨਾਂ ਦੇ ਅੰਦਰ ਇਹ ਤੀਜੀ ਵਾਰ ਹੈ ਕਿ ਇਲਾਕੇ ਦੀ ਬਿਜਲੀ ਰੁਕੀ ਹੈ। ਅਲੈਕਟ੍ਰਾ ਯੂਟਿਲਿਟੀਜ਼ ਨੇ ਦੁਪਹਿਰ 3:00 ਵਜੇ ਬਿਜਲੀ ਸਪਲਾਈ ਠੱਪ ਹੋਣ ਦੀ ਜਾਣਕਾਰੀ ਦਿੱਤੀ। ਇਸ ਘਟਨਾ ਨਾਲ ਲਗਭਗ 1913 ਘਰ ਅਤੇ ਕਾਰੋਬਾਰੀ ਅਦਾਰਿਆਂ ਨੂੰ ਪ੍ਰਭਾਵਿਤ ਹੋਇਆ। ਯੂਟਿਲਿਟੀਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਮੁੜ ਚਾਲੂ ਕਰਨ ਲਈ ਤੁਰੰਤ ਤਕਨੀਕੀ ਟੀਮ ਮੌਕੇ ‘ਤੇ ਭੇਜੀ ਗਈ ਹੈ। ਇਲਾਕੇ ਵਿੱਚ ਪਿਛਲੇ ਦਿਨਾਂ ਦੇ ਬਿਜਲੀ ਰੁਕਾਵਟਾਂ ਨੇ ਨਾਗਰਿਕਾਂ ਅਤੇ ਕਾਰੋਬਾਰਾਂ ਲਈ ਬੜੀ ਸਮੱਸਿਆ ਪੈਦਾ ਕੀਤੀ ਹੈ। ਸੋਮਵਾਰ ਨੂੰ ਡਾਊਨਟਾਊਨ ਇਲਾਕੇ ਵਿੱਚ ਬਿਜਲੀ ਅੱਠ ਘੰਟੇ ਲਈ ਰੁਕੀ ਸੀ, ਜਦਕਿ ਸ਼ਨਿੱਚਰਵਾਰ ਨੂੰ 22 ਘੰਟਿਆਂ ਤੋਂ ਵੀ ਵੱਧ ਸਮੇਂ ਲਈ ਬਿਜਲੀ ਗੁੱਲ ਰਹੀ। ਅਲੈਕਟ੍ਰਾ ਯੂਟਿਲਿਟੀਜ਼ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਜਰੂਰੀ ਸੇਵਾਵਾਂ ਲਈ ਬੈਕਅੱਪ ਸਿਸਟਮ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ। ਯੂਟਿਲਿਟੀਜ਼ ਨੇ ਭਰੋਸਾ ਦਿਵਾਇਆ ਕਿ ਤਕਨੀਕੀ ਟੀਮਾਂ ਬਿਜਲੀ ਸਪਲਾਈ ਨੂੰ ਜਲਦੀ ਦੁਬਾਰਾ ਸੁਚਾਰੂ ਕਰ ਦੇਣਗੀਆਂ।

Latest News