ਚੰਡੀਮੰਦਰ ਆਰਮੀ ਏਰੀਆ ਕੋਲ ਸੜਕ ਹਾਦਸਾ, ਸਾਂਬਰ ਜ਼ਖ਼ਮੀ

ਚੰਡੀਮੰਦਰ ਆਰਮੀ ਏਰੀਆ ਕੋਲ ਸੜਕ ਹਾਦਸਾ, ਸਾਂਬਰ ਜ਼ਖ਼ਮੀ

ਜ਼ੀਰਕਪੁਰ-ਸ਼ਿਮਲਾ ਰਾਸ਼ਟਰੀ ਰਾਜਮਾਰਗ ’ਤੇ ਚੰਡੀਮੰਦਰ ਆਰਮੀ ਏਰੀਆ ਦੇ ਨੇੜੇ ਇੱਕ ਸਾਂਬਰ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਅਤੇ ਸਾਂਬਰ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਜੌਰ ਦਾ ਰਹਿਣ ਵਾਲਾ ਡਰਾਈਵਰ, ਅੰਬਾਲਾ ਤੋਂ ਵਾਪਸ ਆ ਰਿਹਾ ਸੀ। ਉਹ ਚੰਡੀਮੰਦਰ ਆਰਮੀ ਏਰੀਆ ਨੇੜੇ ਪਹੁੰਚਿਆ ਤਾਂ ਇੱਕ ਸਾਂਬਰ ਅਚਾਨਕ ਛਾਲ ਮਾਰ ਕੇ ਗੱਡੀ ਅੱਗੇ ਗਿਆ। ਡਰਾਈਵਰ ਨੇ ਤੁਰੰਤ 112 ’ਤੇ ਕਾਲ ਕਰਕੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।