ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਅਤੇ ਰੂਬਰੂ ਆਯੋਜਿਤ
- ਫਗਵਾੜਾ
- (Asia/Kolkata)
ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਹੋਏ ਸਰੋਤਿਆਂ ਦੇ ਰੂਬਰੂ
ਫਗਵਾੜਾ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਹੀਨਾਵਾਰ ਕਵੀ ਦਰਬਾਰ ਦਾ ਆਯੋਜਨ ਬਹੁਤ ਹੀ ਸਫ਼ਲਤਾਪੂਰਵਕ ਸਾਹਿਤਕ ਉਤਸ਼ਾਹ ਨਾਲ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਪ੍ਰਧਾਨ ਰਵਿੰਦਰ ਚੋਟ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ ਅਤੇ ਸ਼ਾਮ ਸਰਗੂੰਦੀ ਨੇ ਸ਼ਿਰਕਤ ਕੀਤੀ। ਇਸ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਕਵੀ ਸੀਤਲ ਰਾਮ ਬੰਗਾ ਅਤੇ ਮਨੋਜ ਫਗਵਾੜਵੀ ਨਾਲ ਰੂਬਰੂ ਕਾਰਜਕ੍ਰਮ ਕਰਵਾਇਆ ਗਿਆ, ਜਿਸਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ।
Leave a Reply