ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਆਟੋ ਸੈਕਟਰ ਲਈ 9.3 ਮਿਲੀਅਨ ਡਾਲਰ ਦਾ ਨਿਵੇਸ਼

ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਆਟੋ ਸੈਕਟਰ ਲਈ 9.3 ਮਿਲੀਅਨ ਡਾਲਰ ਦਾ ਨਿਵੇਸ਼

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਦੇ ਆਟੋਮੋਟਿਵ ਸੈਕਟਰ ਨੂੰ ਮਜ਼ਬੂਤੀ ਦੇਣ ਲਈ ਕੁਮੀ ਕੈਨੇਡਾ ਕਾਰਪੋਰੇਸ਼ਨ ਵਿੱਚ 9.3 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਆਟੋ ਉਦਯੋਗ ਅੰਤਰਰਾਸ਼ਟਰੀ ਵਪਾਰਕ ਦਬਾਵਾਂ ਅਤੇ ਟੈਰਿਫ ਵਾਧਿਆਂ ਕਾਰਨ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਕੁਮੀ ਕੈਨੇਡਾ ਕਾਰਪੋਰੇਸ਼ਨ ਇੰਜੈਕਸ਼ਨ ਮੋਲਡਿੰਗ ਅਤੇ ਆਟੋਮੋਟਿਵ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਅਸੈਂਬਲੀ ਉਤਪਾਦ ਤਿਆਰ ਕਰਦੀ ਹੈ। ਸਰਕਾਰ ਦੇ ਇਸ ਨਿਵੇਸ਼ ਨਾਲ ਕੰਪਨੀ ਨੂੰ ਆਪਣੀ ਉਤਪਾਦਨ ਸਮਰੱਥਾ ਵਧਾਉਣ ਅਤੇ ਨਵੀਂ ਤਕਨਾਲੋਜੀ ਅਪਣਾਉਣ ਵਿੱਚ ਮਦਦ ਮਿਲੇਗੀ। ਕੰਪਨੀ ਦੇ ਪ੍ਰੈਜ਼ੀਡੈਂਟ ਜਸਟਿਨ ਮਰੀਊ ਮੁਤਾਬਕ ਇਹ ਫੰਡ ਆਟੋਮੇਸ਼ਨ ਅਤੇ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਖੇਤਰ ਵਿੱਚ ਲਗਾਇਆ ਜਾਵੇਗਾ, ਜਿਸ ਨਾਲ ਮੁਕਾਬਲੇ ਦੀ ਯੋਗਤਾ ਵਧੇਗੀ ਅਤੇ ਨੌਕਰੀਆਂ ਨੂੰ ਸਹਾਰਾ ਮਿਲੇਗਾ। ਮਾਹਿਰਾਂ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਨਿਵੇਸ਼ ਨਾਲ ਕੈਨੇਡਾ ਦੇ ਆਟੋਮੋਟਿਵ ਖੇਤਰ ਨੂੰ ਲੰਬੇ ਸਮੇਂ ਲਈ ਮਜ਼ਬੂਤੀ ਮਿਲ ਸਕਦੀ ਹੈ ਅਤੇ ਗਲੋਬਲ ਮਾਰਕੀਟ ਵਿੱਚ ਮੁਕਾਬਲਾ ਕਰਨ ਦੀ ਸਮਰੱਥਾ ਵਧੇਗੀ।