ਲੁਧਿਆਣਾ ਵਿਖੇ ਮਜ਼ਦੂਰ ਦਿਵਸ ’ਤੇ ਮਈ ਮਹੀਨੇ ਵਿੱਚ ਉੱਠਿਆ ਜੰਗਲਾਤ ਮਜ਼ਦੂਰਾਂ ਦਾ ਕਾਫਲਾ

ਲੁਧਿਆਣਾ ਵਿਖੇ ਮਜ਼ਦੂਰ ਦਿਵਸ ’ਤੇ ਮਈ ਮਹੀਨੇ ਵਿੱਚ ਉੱਠਿਆ ਜੰਗਲਾਤ ਮਜ਼ਦੂਰਾਂ ਦਾ ਕਾਫਲਾ

ਸੋਸ਼ਲ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜੰਗਲਾਤ ਵਰਕਰ ਯੂਨੀਅਨ, ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਇਕਾਈ ਦੇ ਸਾਥੀ ਲਗਾਤਾਰ ਸੱਤਵੇਂ ਦਿਨ ਵੀ ਧਰਨੇ ’ਤੇ ਡਟੇ ਹੋਏ ਹਨ। ਪਿਛਲੇ 25-30 ਸਾਲਾਂ ਤੋਂ ਵਣ ਵਿਭਾਗ ਵਿੱਚ ਕੰਮ ਕਰ ਰਹੇ ਮਜ਼ਦੂਰ ਲਗਾਤਾਰ ਪੌਦੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਕਰ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਇਸ ਕਰਕੇ ਮਜ਼ਦੂਰ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਾਥੀ ਆਪਣੇ ਹੱਕਾਂ ਲਈ ਲਗਾਤਾਰ ਧਰਨੇ ’ਤੇ ਬੈਠੇ ਹਨ। ਵਣ ਵਿਭਾਗ ਦੇ ਦਫ਼ਤਰਾਂ ਵਿੱਚ ਕੁਝ ਵਰਕਰਾਂ ਦਾ ਰਿਕਾਰਡ ਸੀਨੀਆਰਤਾ ਸੂਚੀ ਵਿੱਚ ਦਰਜ ਤੱਕ ਨਹੀਂ ਕੀਤਾ ਗਿਆ। ਇਸ ਮੁੱਦੇ ’ਤੇ ਵਰਕਰਾਂ ਨੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। 519 ਵਰਕਰਾਂ ਦੀਆਂ ਫਾਈਲਾਂ ਪਰਸੋਨਲ ਵਿਭਾਗ ਤੋਂ ਪਾਸ ਹੋ ਕੇ ਚੀਫ਼ ਸਕੱਤਰ ਕੋਲ ਪਹੁੰਚ ਚੁੱਕੀਆਂ ਹਨ। ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਆਦੇਸ਼ ਜਾਰੀ ਕੀਤੇ ਜਾਣ, ਗੈਪ ਵਾਲੀ ਸ਼ਰਤ ਹਟਾ ਕੇ ਬਿਨਾਂ ਸ਼ਰਤ ਸਾਰੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ।ਪੰਜਾਬ ਸਰਕਾਰ, ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ, ਜੰਗਲਾਤ ਸ਼ਾਖਾ ਦੇ ਪੱਤਰ ਨੰ. ਵਣ-FWOFW-2(ਫੁੱਟਕਲ)/186/2025-FW/1/1369673/2026, ਮਿਤੀ 16.04.2026 ਰਾਹੀਂ ਠੇਕਾ ਪ੍ਰਣਾਲੀ ਮੁੜ ਸ਼ੁਰੂ ਕਰਨ ਅਤੇ ਵਿਭਾਗੀ ਕੰਮ ਠੇਕੇ ’ਤੇ ਦੇਣ ’ਤੇ ਤੁਰੰਤ ਰੋਕ ਲਗਾਈ ਜਾਵੇ।ਜੇਕਰ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਲਾਗੂ ਹੁੰਦਾ ਹੈ ਤਾਂ ਸਾਥੀ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਨਗੇ। ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰ ਯੂਨੀਅਨ ਦੇ ਆਗੂ ਧਰਨੇ ਨੂੰ ਹੋਰ ਤੇਜ਼ ਕਰਨਗੇ।ਆਗੂਆਂ ਨੇ ਕਿਹਾ ਕਿ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਸਰਵ ਸ਼੍ਰੀ ਰਵੀ, ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਵਿਜੇ ਕੁਮਾਰ, ਰੇਂਜ ਪ੍ਰਧਾਨ, ਨਰਿੰਦਰ ਸਿੰਘ, ਜਨਰਲ ਸਕੱਤਰ, ਮਨਪ੍ਰੀਤ ਸਿੰਘ, ਬੂਟਾ ਸਿੰਘ ਅਤੇ ਹੋਰ ਸਾਥੀਆਂ ਨੇ ਕਿਹਾ ਕਿ ਜੇਕਰ ਵਿਭਾਗ ਅਤੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਵਣ ਮੰਡਲ ਅਫਸਰ, ਲੁਧਿਆਣਾ ਦੀ ਹੋਵੇਗੀ।