ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ,ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਨੇ ਠਾਕੁਰ ਦੁਆਰੇ ਚ ਲਾਈਆਂ ਰੌਣਕਾਂ

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ,ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਨੇ ਠਾਕੁਰ ਦੁਆਰੇ ਚ ਲਾਈਆਂ ਰੌਣਕਾਂ

ਲੌਂਗੋਵਾਲ,(ਜਗਸੀਰ ਸਿੰਘ) - ਇੱਥੋਂ ਦੇ 558 ਸਾਲ ਪ੍ਰਾਚੀਨ ਠਾਕੁਰ ਦੁਆਰਾ ਡੇਰਾ ਬਾਬਾ ਰਾਧਿਕਾ ਦਾਸ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਅੱਜ ਸਵੇਰੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਲੌਂਗੋਵਾਲ ਦੇ ਮੈਂਬਰਾਂ ਨੇ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅਤੇ ਰਾਧਾ ਰਾਣੀ ਜੀ ਦਾ ਗੁਣਗਾਨ ਕੀਤਾ। ਪ੍ਰਭਾਤ ਫੇਰੀ ਸਵੇਰੇ ਸ੍ਰੀ ਦੁਰਗਾ ਮੰਦਿਰ ਤੋਂ ਚੱਲ ਕੇ ਡੇਰੇ ਵਿੱਚ ਪਹੁੰਚੀ ਜਿੱਥੇ ਡੇਰੇ ਦੇ ਮਹੰਤ ਹੀਰਾ ਦਾਸ ਅਤੇ ਸ਼ਰਧਾਲੂਆਂ ਵੱਲੋਂ ਮੰਡਲ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਕਰੀਬ ਦੋ ਘੰਟੇ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਮੈਂਬਰਾਂ ਨੇ ਗੁਣਗਾਣ ਕਰਦੇ ਹੋਏ ਚੰਗਾ ਰੰਗ ਬੰਨਿਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੀ ਹੋਈ ਸਮੁੱਚੀ ਸੰਗਤ ਨੇ ਨੱਚ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਮਹੰਤ ਹੀਰਾ ਦਾਸ ਨੇ ਦੱਸਿਆ ਕਿ ਅੱਜ ਰਾਤ ਭਜਨ ਸੰਧਿਆ ਵਿਚ ਪ੍ਰਸਿੱਧ ਭਜਨ ਗਾਇਕ ਰਾਕੇਸ਼ ਰਾਧੇ ਬਰਨਾਲਾ ਪ੍ਰਭੂ ਦਾ ਗੁਣਗਾਨ ਕਰਨਗੇ ਰਾਤ ਨੂੰ 12 ਵਜੇ ਪ੍ਰਭੂ ਦਰਸ਼ਨ ਹੋਣਗੇ ਅਤੇ ਭਲਕੇ 5 ਸਤੰਬਰ ਨੂੰ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ।ਇਸ ਮੌਕੇ ਮੰਡਲ ਦੇ ਮੈਂਬਰ ਆਸ਼ੂਤੋਸ਼ ਆਰੀਆ,ਵਿਜੇ ਕੁਮਾਰ ਗੋਇਲ,ਕਾਲਾ ਮਿੱਤਲ,ਰਕੇਸ਼ ਕੁਮਾਰ ਕਾਲਾ ਡੀਪੂ ਵਾਲਾ,ਤਰਸੇਮ ਗੁਪਤਾ,ਬਲਰਾਜ ਕ੍ਰਿਸ਼ਨ ਬਾਲੀ,ਕਮਲ ਸ਼ਰਮਾਂ,ਹਰਜੀਤ ਸ਼ਰਮਾਂ,ਮਾਸਟਰ ਪਵਨ ਕੁਮਾਰ,ਮਾਸਟਰ ਸੁਰਜੀਤ ਸ਼ਰਮਾਂ,ਪ੍ਰੇਮ ਮੰਡੇਰ, ਵਿੱਕੀ ਜੱਤਲ,ਸਤੀਸ਼ ਲਹਿਰੇ ਵਾਲਾ,ਜੋਨੀ ਗਰਗ,ਬਿਨੂੰ ਗਰਗ,ਕਸ਼ਮੀਰੀ ਲਾਲ ਲਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।