ਪੁੱਤ ਨੂੰ ਮਿਲਣ ਦੀ ਖ਼ਾਹਿਸ਼ ਰਹਿ ਗਈ ਅਧੂਰੀ, ਯਾਤਰਾ ਦੌਰਾਨ ਪਿਤਾ ਦੀ ਮੌਤ
- ਪੰਜਾਬ
- (Asia/Kolkata)
ਹੁਸ਼ਿਆਰਪੁਰ ਦੇ ਇੱਕ ਵਿਅਕਤੀ ਦਾ ਜਹਾਜ਼ ਵਿੱਚ ਦਿਹਾਂਤ ਹੋ ਗਿਆ। ਉਹ ਆਪਣੀ ਪਤਨੀ ਨਾਲ ਆਪਣੇ ਬੇਟੇ ਨੂੰ ਮਿਲਣ ਲਈ ਇਟਲੀ ਦੇ ਮਿਲਾਨ ਲਈ ਰਵਾਨਾ ਹੋਏ ਸਨ। ਮ੍ਰਿਤਕ ਵਿਅਕਤੀ ਪਰਗਣ ਸਿੰਘ (66) ਹੁਸ਼ਿਆਰਪੁਰ ਦੇ ਟਾਂਡਾ ਸਥਿਤ ਪਿੰਡ ਮੂਨਕ ਖੁਰਦ ਦਾ ਰਹਿਣ ਵਾਲਾ ਸੀ। ਪਰਗਣ ਸਿੰਘ ਨੇ ਦਿੱਲੀ ਏਅਰਪੋਰਟ ਤੋਂ ਫਲਾਈਟ ਲਈ ਸੀ। ਜਹਾਜ਼ ਉੱਡਣ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆਉਣ ਲੱਗੀਆਂ। ਕੁਝ ਸਮੇਂ ਬਾਅਦ ਉਹਨਾਂ ਨੂੰ ਤੇਜ਼ ਪਸੀਨਾ ਆਉਣ ਲੱਗਾ, ਸਰੀਰ ਢਿੱਲਾ ਪੈ ਗਿਆ ਅਤੇ ਉਹ ਸੀਟ ਤੋਂ ਹੇਠਾਂ ਡਿੱਗ ਗਏ। ਪਤੀ ਦੀ ਹਾਲਤ ਦੇਖ ਕੇ ਪਤਨੀ ਅਤੇ ਹੋਰ ਯਾਤਰੀਆਂ ਨੇ ਜਹਾਜ਼ ਦੇ ਕਰੂ ਨੂੰ ਸੂਚਿਤ ਕੀਤਾ। ਕਰੂ ਵਿੱਚ ਸ਼ਾਮਲ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕੀਤਾ। ਜਹਾਜ਼ ਵਿੱਚ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਧੜਕਣ ਰੁਕ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਟਲੀ ਵਿੱਚ ਰਹਿ ਰਹੇ ਬੇਟੇ ਨੇ ਦੱਸਿਆ ਕਿ ‘ਮੈਂ ਪਿਛਲੇ 16 – 17 ਸਾਲਾਂ ਤੋਂ ਮਿਲਾਨ ਵਿੱਚ ਹਾਂ। ਪਿਤਾ ਜੀ ਪਹਿਲੀ ਵਾਰ ਮੇਰੇ ਕੋਲ ਆ ਰਹੇ ਸਨ। ਅਸੀਂ ਉਹਨਾਂ ਲਈ ਨਵੇਂ ਕੱਪੜੇ, ਕੇਕ ਅਤੇ ਗੁਲਦਸਤੇ ਲਿਆ ਕੇ ਰੱਖੇ ਹੋਏ ਸਨ। ਪੂਰੀ ਤਿਆਰੀ ਕੀਤੀ ਹੋਈ ਸੀ ਕਿ ਇੰਨੇ ਸਾਲਾਂ ਬਾਅਦ ਪਿਤਾ ਨਾਲ ਮਿਲਾਪ ਹੋਵੇਗਾ, ਪਰ ਸਭ ਕੁਝ ਖ਼ਤਮ ਹੋ ਗਿਆ। ਦੱਸ ਦਈਏ ਕਿ ਲਾਸ਼ ਨੂੰ ਇੱਕ ਹੋਰ ਜਹਾਜ਼ ਰਾਹੀਂ ਪਿੰਡ ਵਾਪਸ ਪਿੰਡ ਲਿਆਂਦਾ ਗਿਆ ਜਿੱਥੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ।
Leave a Reply