ਏਕਨੂਰ ਸੇਵਾ ਟਰੱਸਟ ਦੀ 171ਵੀਂ ਯਾਤਰਾ ਜੈਕਾਰਿਆਂ ਦੀ ਗੂੰਜ ਵਿੱਚ ਮਜੀਠਾ ਰੋਡ ਤੋਂ ਰਵਾਨਾ
- ਸ੍ਰੀ ਅੰਮ੍ਰਿਤਸਰ ਸਾਹਿਬ
- (Asia/Kolkata)
ਅਜਿਹੀਆਂ ਸਮਾਜਿਕ ਸੰਸਥਾਵਾਂ ਨੂੰ ਮਿਲਣਾ ਚਾਹੀਦਾ ਹੈ ਪੂਰਾ ਪ੍ਰੋਤਸਾਹਨ – ਰਜੀਵ ਮਰਵਾਹਾ
ਜਨਵਰੀ ਵਿੱਚ ਮਾਤਾ ਚਿੰਤਪੁਰਨੀ ਅਤੇ ਬਗਲਾ ਮੁਖੀ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ – ਅਰਵਿੰਦਰ ਵੜੈਚ
ਅੰਮ੍ਰਿਤਸਰ, (ਆਰ.ਕੇ. ਸੋਨੀ) –
ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਸੰਗਤਾਂ ਨੂੰ 171ਵੀਂ ਮਹੀਨੇਵਾਰ ਬੱਸ ਯਾਤਰਾ ਦੇ ਤਹਿਤ ਵੱਖ-ਵੱਖ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ। ਇਹ ਯਾਤਰਾ ਇੰਦਰਾ ਕਲੋਨੀ ਦੇ ਬਾਹਰਵਾਰ, ਮਜੀਠਾ ਰੋਡ ਤੋਂ ਜੈਕਾਰਿਆਂ ਦੀ ਗੂੰਜ ਵਿਚ ਐਕਸਾਈਜ਼ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਅਤੇ ਕਾਂਗਰਸੀ ਨੇਤਾ ਰਜੀਵ ਮਰਵਾਹਾ ਵੱਲੋਂ ਰਵਾਨਾ ਕੀਤੀ ਗਈ।
ਯਾਤਰਾ ਦੌਰਾਨ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਡੇਰਾ ਰਾਧਾ ਸੁਆਮੀ ਬਾਗਾ ਬਾਬਾ ਬੱਗਾ ਸਿੰਘ ਜੀ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੀਬੀ ਨਾਨਕੀ ਜੀ ਸਹਿਤ ਨਕੋਦਰ ਦੀਆਂ ਤਿੰਨੋਂ ਦਰਗਾਹਾਂ ਦੇ ਦਰਸ਼ਨ ਕਰਵਾਏ ਗਏ।
ਧਾਰਮਿਕ ਯਾਤਰਾ ਦੌਰਾਨ ਭਜਨ ਗਾਇਕ ਸੰਨੀ ਸਿੰਘ, ਜਗਦੀਸ਼ ਰਾਜ, ਰਾਣੋ, ਲਵਲੀਨ ਵੜੈਚ ਅਤੇ ਸੁਧਾ ਸ਼ਰਮਾ ਵੱਲੋਂ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਰਜੀਵ ਮਰਵਾਹਾ ਨੇ ਕਿਹਾ ਕਿ ਸਰਦੀਆਂ-ਗਰਮੀਆਂ ਦੀ ਪਰਵਾਹ ਕੀਤੇ ਬਗੈਰ ਪਿਛਲੇ ਲਗਭਗ 15 ਸਾਲਾਂ ਤੋਂ ਮਾਸਿਕ ਬੱਸ ਯਾਤਰਾਵਾਂ ਰਾਹੀਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਬਹੁਤ ਹੀ ਸਰਾਹਣਯੋਗ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਹਰ ਪੱਧਰ ’ਤੇ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ ਗਈਆਂ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸੰਗਤਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਚੌਥੇ ਸ਼ਨੀਵਾਰ ਨੂੰ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਮੰਦਰ ਅਤੇ ਮੰਦਰ ਬਗਲਾ ਮੁਖੀ ਦੇ ਦਰਸ਼ਨ ਕਰਵਾਏ ਜਾਣਗੇ।
ਯਾਤਰਾ ਦੌਰਾਨ ਅਮਨ ਐਰੀ, ਬਲਬੀਰ ਭਸੀਨ, ਡਾ. ਨਰਿੰਦਰ ਚਾਵਲਾ, ਜਤਿੰਦਰ ਅਰੋੜਾ, ਰਾਮ ਸਿੰਘ ਪੁਵਾਰ, ਪਵਿੱਤਰਜੋਤ ਵੜੈਚ, ਰਮੇਸ਼ ਚੋਪੜਾ, ਸੁਸ਼ੀਲ ਸ਼ਰਮਾ, ਵਿਕਾਸ ਭਾਸਕਰ, ਕਮਲ ਸ਼ਰਮਾ, ਰੰਜਨ ਸ਼ਰਮਾ, ਦੀਪਕ ਸਭਰਵਾਲ, ਪ੍ਰਿੰਸ, ਅਰਜੁਨ ਮਦਾਨ, ਧੀਰਜ ਮਲਹੋਤਰਾ, ਸੰਦੀਪ ਸ਼ਰਮਾ, ਲਲਿਤ ਮਲਹੋਤਰਾ ਆਦਿ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਰਜਿੰਦਰ ਰਾਜੂ, ਸੁਰਜੀਤ ਲਾਲ, ਨਿਰਮਲਾ ਦੇਵੀ, ਹੁਸ਼ਿਆਰ ਸਿੰਘ, ਰਵੀ ਸ਼ੰਕਰ, ਰਜਿੰਦਰ ਚੌਹਾਨ, ਊਸ਼ਾ ਰਾਣੀ, ਮੰਗੂ ਢੋਲੀ, ਨਰਿੰਦਰ ਸਿੰਘ, ਮੋਨੂ ਸ਼ਰਮਾ, ਦੇਵ ਸ਼ਰਮਾ, ਵਿਨੇ ਅਰੋੜਾ, ਸਿਫਾਲੀ ਧਾਨਿਕ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
Leave a Reply