ਪਾਇਲ ਹਸਪਤਾਲ ਨੂੰ ਗਾਇਨੀ ਡਾਕਟਰ ਦੀ ਬਹੁਤ ਜ਼ਰੂਰਤ
- ਲੁਧਿਆਣਾ
- (Asia/Kolkata)
ਸਮੂਹ ਵਰਕਰਾਂ ਵੱਲੋਂ ਜੱਚਾ ਬੱਚਾ ਦੇ ਟੀਕਾਕਰਨ ਦੀ ਵੈਕਸੀਨ ਲਿਆਉਣ ਤੇ ਛੱਡਣ ਦਾ ਬਾਈਕਾਟ :-ਪੰਜੋਲਾ ਗਰੁੱਪ (ਰਵੀ ਕਾਲੜਾ) ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ,, ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਨੀਤੂ ਬਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਲੁਧਿਆਣਾ, ਭੋਲੀ ਮਲੇਰਕੋਟਲਾ ਅਤੇ ਪਾਇਲ ਬਲਾਕ ਦੀਆਂ ਆਸ਼ਾ ਵਰਕਰ ਅਤੇ ਫੈਸਲੀਟੇਟਰ ਨਰੋਲ ਯੂਨੀਅਨ ਪੰਜੋਲਾ ਗਰੁੱਪ ਵੱਲੋਂ ਆਸ਼ਾ ਵਰਕਰ ਅਤੇ ਆਸ਼ਾ ਫਸੈਲੀਟੇਟਰ ਦੀਆਂ ਮੰਗਾਂ ਦੇ ਸਬੰਧ ਵਿੱਚ ਸੀਐਚਸੀ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਜਾ ਕੇ ਡਾਕਟਰ ਹਰਵਿੰਦਰ ਸਿੰਘ ਐਸਐਮਓ ਪਾਇਲ ਨੂੰ ਮੰਗ ਪੱਤਰ ਦਿੱਤਾ ਗਿਆ,, ਜਿਸ ਤੇ ਐਸਐਮਓ ਸਾਹਿਬ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਆਸ਼ਾ ਵਰਕਰ ਜਾਂ ਆਸ਼ਾ ਫਸੈਲੀਟੇਟਰ ਨੂੰ ਵੈਕਸੀਨ ਲਿਆਉਣ ਅਤੇ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਆਸ਼ਾ ਵਰਕਰ ਅਤੇ ਫਸੈਲੀਟੇਟਰ ਦੀ ਸਹੂਲਤ ਲਈ ਜਲਦ ਹੀ ਸੀਐਚਸੀ ਪਾਇਲ ਵਿਖੇ ਸਾਰੀਆਂ ਸਹੂਲਤਾਂ ਵਾਲਾ ਇੱਕ ਕਮਰਾ ਵੀ ਮੁਹਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਆਸ਼ਾ ਵਰਕਰ ਅਤੇ ਆਸ਼ਾ ਫਸੈਲੀਟੈਟਰ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ,, ਆਸ਼ਾ ਵਰਕਰਾਂ ਦੀ ਉਪਚਾਰਿਕ ਮਰੀਜ਼ਾਂ ਦੀ ਟੀ ਬੀ ਦੀ ਜੇ ਐਸ ਵਾਈ ਅਤੇ ਇਨਸੈਂਟਿਵ ਅਤੇ ਵਰਦੀ ਦੀ ਪੇਮੈਂਟ ਸਮੇਂ ਸਿਰ ਪਵਾਉਣ ਦਾ ਭਰੋਸਾ ਦਵਾਇਆ ਅਤੇ ਜਿਨਾਂ ਦੇ ਆਈ ਕਾਰਡ ਨਹੀਂ ਬਣੇ ਉਹ ਬਣਾਉਣ ਦਾ ਭਰੋਸਾ ਦਵਾਇਆ ਸਾਰੀਆਂ ਭੈਣਾਂ ਵੱਲੋਂ ਐਸਐਮਓ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਜਸਵਿੰਦਰ ਕੌਰ ਜਰਗੜੀ, ਜਸਪ੍ਰੀਤ ਕੌਰ ਚਾਪੜਾ, ਕਰਮਜੀਤ ਕੌਰ ਬਰਮਾਲੀਪੁਰ, ਹਰਜੀਤ ਕੌਰ ਸੁਲਤਾਨਪੁਰ ,ਨੀਲਮ ਰਾਣੀ ਕੱਦੋਂ, ਕੁਲਵੰਤ ਕੌਰ, ਜਸਵੀਰ ਕੌਰ, ਹਰਦੀਪ ਕੌਰ, ਕੁਲਵਿੰਦਰ ਕੌਰ, ਬਲਜੀਤ ਕੌਰ ,ਚਰਨਜੀਤ ਕੌਰ, ਸ਼ੁਕਲਾ, ਸਰਬਜੀਤ ਕੌਰ ,ਸੁਮਨਜੀਤ ਕੌਰ, ਸੰਦੀਪ ਕੌਰ, ਰਾਜਵਿੰਦਰ ਕੌਰ, ਕਿਰਨਜੀਤ ਕੌਰ, ਜਸਪ੍ਰੀਤ ਕੌਰ, ਮੀਨਾ ਰਾਣੀ, ਸਿੰਦਰਪਾਲ, ਹਰਜਿੰਦਰ ਕੌਰ ਅਤੇ ਹੋਰ ਆਸ਼ਾ ਵਰਕਰ ਭੈਣਾਂ ਵੀ ਹਾਜ਼ਰ ਸਨ।
Leave a Reply