ਕਿਰਤ ਵਿਭਾਗ ਵਲੋਂ ਇਫਟੂ ਦੇ ਸਹਿਯੋਗ ਨਾਲ ਲੇਬਰ ਚੌਂਕ ਵਿਖੇ ਸੁਵਿਧਾ ਕੈਂਪ ਲਗਾਇਆ
- ਪੰਜਾਬ
- (Asia/Kolkata)
ਮੋਰਿੰਡਾ, ( ਸੋਨੀ ਸਾਗੀ ) ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਜੱਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮੋਰਿੰਡਾ ਸਬੰਧਤ ਇਫਟੂ ਵੱਲੋਂ ਲੇਬਰ ਵਿਭਾਗ ਦੇ ਸਹਿਯੋਗ ਨਾਲ ਲੇਬਰ ਚੌਂਕ ਮੋਰਿੰਡਾ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ। ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲਾਗੂ ਕਰਾਉਣ ਲਈ ਲੇਬਰ ਚੌਂਕ ਮੋਰਿੰਡਾ ਲੇਬਰ ਸੁਵਿਧਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਫਟੂ ਦੇ ਸੀਨੀਅਰ ਆਗੂ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਉਸਾਰੀ ਮਜ਼ਦੂਰਾਂ ਦੇ ਨਵੇਂ ਲੇਬਰ ਕਾਰਡ ਬਣਾਉਣ, ਪੁਰਾਣੇ ਕਾਰਡਾਂ ਦੀ ਰੈਵਨਿਊ ਕਰਨ, ਸੋਧ ਕਰਨ, ਮਜ਼ਦੂਰਾਂ ਦੇ ਪੈਨਸ਼ਨ ਤੇ ਵਜ਼ੀਫੇ ਕੇਸ, ਮੈਡੀਕਲ ਕਲੇਮ ਸਮੇਤ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਰਜਿਸਟਰੇਸ਼ਨ ਕੀਤੀ ਗਈ। ਯੂਨੀਅਨ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਡੂਮਛੇੜੀ ਨੇ ਦੱਸਿਆ ਕਿ ਕੈਂਪ ਦੌਰਾਨ ਲੇਬਰ ਇਨਸਪ੍ਰੈਕਟਰ ਨਵੀਨ ਮਾਨ, ਬੋਰਡ ਮੁਲਾਜ਼ਮ ਚਰਨਜੀਤ ਸਿੰਘ, ਸਨਦੀਪ ਕੁਮਾਰ ਨੇ ਉਸਾਰੀ ਮਿਸਤਰੀ ਮਜ਼ਦੂਰਾਂ ਨੂੰ ਜਿੱਥੇ ਕਿਰਤ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਵੱਡੀ ਗਿਣਤੀ ਵਿੱਚ ਰਜਿਸਟਰੇਸ਼ਨ ਵੀ ਕੀਤੀ ਗਈ। ਕੈਂਪ ਦੌਰਾਨ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਕਾਰਨ ਮਜ਼ਦੂਰਾਂ ਦੇ ਕੰਮਾਂ ਦੀ ਰਫ਼ਤਾਰ ਸੁਸਤ ਰਹੀ। ਯੂਨੀਅਨ ਆਗੂਆਂ ਨੇ ਆਖਿਆ ਕਿ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਲਾਭ ਹਰ ਯੋਗ ਮਜ਼ਦੂਰ ਤੱਕ ਪਹੁੰਚਾਉਣਾ ਯੂਨੀਅਨ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੇਬਰ ਕਾਰਡ ਸਮੇਂ ਸਿਰ ਬਣਵਾਉਣ ਅਤੇ ਰੀਨਿਊ ਕਰਵਾਉਣ ਤਾਂ ਜੋ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਭਲਾਈ ਯੋਜਨਾਵਾਂ ਦਾ ਲਾਭ ਲਿਆ ਜਾ ਸਕੇ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਿਸਤਰੀਆਂ ਅਤੇ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ। ਮਜ਼ਦੂਰਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਉਨ੍ਹਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਅਤੇ ਇੱਕੋ ਥਾਂ 'ਤੇ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਹਨ। ਉੱਥੇ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਖੱਜਲ ਖ਼ੁਆਰੀ, ਭਰਿਸ਼ਟਾਚਾਰ ਦੇ ਜਾਲ਼ ਤੋਂ ਮੁਕਤੀ ਮਿਲਦੀ ਹੈ। ਯੂਨੀਅਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਿਰਤ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਮੁਕੰਮਲ ਕਰਨ ਲਈ ਰੈਗੂਲਰ ਭਰਤੀ ਕੀਤੀ ਜਾਵੇ, ਅਤੇ ਕਿਰਤ ਵਿਭਾਗ ਵੱਲ ਪੈਡਿੰਗ ਕੇਸ ਮੁਕੰਮਲ ਕਰਵਾਏ ਜਾਣ।ਕੈਪ ਦੋਰਾਨ ਨਿਰਮਲ ਸਿੰਘ ਮੋਰਿੰਡਾ, ਮਨਜੀਤ ਸਿੰਘ, ਰਣਬੀਰ ਸਿੰਘ ਸਰਹਾਣਾ, ਪਿਆਰਾ ਸਿੰਘ, ਅਜਮੇਰ ਸਿੰਘ, ਆਦਿ ਹਾਜ਼ਰ ਸਨ।
Leave a Reply